10.3 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਚੋਣਾਂ ਦਾ ਐਲਾਨ : ਬਿਆਨਬਾਜ਼ੀ ਸ਼ੁਰੂ

ਚੋਣਾਂ ਦਾ ਐਲਾਨ : ਬਿਆਨਬਾਜ਼ੀ ਸ਼ੁਰੂ

ਜਸਟਿਨ ਟਰੂਡੋ ਕਹਿੰਦੇ ਬਹੁਤ ਕੁਝ ਕੀਤਾ
ਸ਼ੀਅਰ, ਜਗਮੀਤ ਤੇ ਐਲੀਜ਼ਾਬੈਥ ਬੋਲੇ ਕੁਝ ਨਹੀਂ ਕੀਤਾ
ਟੋਰਾਂਟੋ/ਬਿਊਰੋ ਨਿਊਜ਼
ਕੈਨੇਡਾ ‘ਚ ਜਸਟਿਨ ਟਰੂਡੋ ਸਰਕਾਰ ਦਾ ਕਾਰਜ਼ਕਾਲ ਖ਼ਤਮ ਹੋਣ ਤੋਂ ਬਾਅਦ ਅਸੈਂਬਲੀ ਨੂੰ ਭੰਗ ਕਰਦਿਆਂ ਰਸਮੀ ਤੌਰ ‘ਤੇ ਆਮ ਚੋਣਾਂ ਦਾ ਐਲਾਨ ਕਰ ਦਿੱਤਾ।
ਓਟਾਵਾ ‘ਚ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ, ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਐਂਡ੍ਰਿਊ ਸ਼ੀਅਰ ਅਤੇ ਐਨਡੀਪੀ ਦੇ ਆਗੂ ਜਗਮੀਤ ਸਿੰਘ ਮੀਡੀਆ ਦੇ ਸਾਹਮਣੇ ਆਏ। ਓਟਾਵਾ ‘ਚ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਚਾਰ ਸਾਲਾਂ ‘ਚ ਬਹੁਤ ਕੰਮ ਕੀਤਾ ਪਰ ਅਸੀਂ ਫਿਰ ਇਨ੍ਹਾਂ ਚੋਣਾਂ ‘ਚ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਹੁਣ ਇਹ ਕੈਨੇਡੀਅਨਾਂ ਦੇ ਹੱਥਾਂ ‘ਚ ਹੈ ਕਿ ਉਹ ਅੱਗੇ ਵੱਧਦੇ ਰਹਿਣਾ ਚਾਹੁੰਦੇ ਹਨ ਜਾਂ ਫੇਲ ਹੋ ਚੁੱਕੀਆਂ ਪਿਛਲੀਆਂ ਸਰਕਾਰਾਂ ਨਾਲ ਜਾਣਾਂ ਚਾਹੁੰਦੇ ਹਨ। ਐਂਡ੍ਰਿਊ ਸ਼ੀਅਰ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਦੋਗਲੀ ਰਾਜਨੀਤੀ ਕੀਤੀ, ਕਈ ਕਾਨੂੰਨ ਆਪਣੇ ਅਮੀਰ ਉਦਯੋਗਪਤੀਆਂ ਲਈ ਬਣਾਏ ਨਾ ਕਿ ਦੂਜੇ ਆਮ ਲੋਕਾਂ ਲਈ। ਜਸਟਿਨ ਟਰੂਡੋ ਦੁਬਾਰਾ ਪ੍ਰਧਾਨ ਮੰਤਰੀ ਚੁਣੇ ਜਾਣ ਦੇ ਹੱਕਦਾਰ ਨਹੀਂ ਹਨ। ਐਨਡੀਪੀ ਪਾਰਟੀ ਦੇ ਜਗਮੀਤ ਸਿੰਘ ਨੇ ਕਿਹਾ ਕਿ ਜਸਟਿਨ ਟਰੂਡੋ ਨੇ ਚਾਰ ਸਾਲ ਪਹਿਲਾਂ ਸਾਨੂੰ ਵੱਡੇ ਸੁਪਨੇ ਦਿਖਾਏ ਪਰ ਉਹ ਸੁਪਨੇ ਵਫ਼ਾ ਨਾ ਹੋਏ, ਬੰਦ ਦਰਵਾਜ਼ਿਆਂ ਅੰਦਰ ਸਿਰਫ ਆਪਣੇ ਅਮੀਰ ਦੋਸਤਾਂ ਨੂੰ ਫਾਇਦਾ ਪਹੁੰਚਾਇਆ। ਗ੍ਰੀਨ ਪਾਰਟੀ ਦੀ ਆਗੂ ਨੇ ਕਿਹਾ ਕਿ ਕਿਸੇ ਵੀ ਪਾਰਟੀ ਕੋਲ ਵਾਤਾਵਰਨ ਲਈ ਕੋਈ ਪਲਾਨ ਨਹੀਂ। ਜ਼ਿਕਰਯੋਗ ਹੈ ਕਿ ਫੈਡਰਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਜਿਸ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਆ ਜਾਣਗੇ।

RELATED ARTICLES
POPULAR POSTS