ਓਟਵਾ : ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨਿਕ ਲੀਬਲਾਂਕ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ 2023 ਦੇ ਫੈਡਰਲ ਬਜਟ ਨੂੰ ਪੇਸ਼ ਕਰਨ ਤੋਂ ਪਹਿਲਾਂ ਪ੍ਰੋਵਿੰਸਾਂ ਤੇ ਟੈਰੇਟਰੀਜ ਨਾਲ ਲਾਂਗ ਟਰਮ ਫੰਡਿੰਗ ਸਬੰਧੀ ਸਮਝੌਤਿਆਂ ਉੱਤੇ ਸਹੀ ਪਾ ਲੈਣਾ ਚਾਹੁੰਦੀ ਹੈ। ਲੀਬਲਾਂਕ ਨੇ ਆਖਿਆ ਕਿ ਪ੍ਰੋਵਿੰਸਾਂ ਨਾਲ ਸਮਝੌਤਾ ਕਰਕੇ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨਾ ਲਿਬਰਲ ਸਰਕਾਰ ਦੀ ਮੁੱਖ ਤਰਜੀਹ ਹੈ। ਲੀਬਲਾਂਕ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਨੂੰ ਦਿੱਤੇ ਜਾਣ ਵਾਲੇ ਫੰਡਾਂ, ਜਿਨ੍ਹਾਂ ਨੂੰ ਕੈਨੇਡਾ ਹੈਲਥ ਟਰਾਂਸਫਰ (ਸੀਐਚਟੀ), ਵਿੱਚ ਵਾਧਾ ਕਰਨ ਦੇ ਨਾਲ ਨਾਲ ਆਉਣ ਵਾਲੇ ਦਸਾਂ ਸਾਲਾਂ ਵਿੱਚ ਮੁੱਖ ਤਰਜੀਹ ਵਾਲੇ ਖੇਤਰਾਂ ਵਿੱਚ ਫੈਡਰਲ ਪੈਸਾ ਲਾਉਣ ਬਾਰੇ ਸਮਝੌਤੇ ਉੱਤੇ ਦਸਤਖਤ ਕਰਨ ਦੀ ਵੀ ਚਾਹਵਾਨ ਹੈ। ਹੈਮਿਲਟਨ, ਓਨਟਾਰੀਓ ਵਿੱਚ ਚੱਲ ਰਹੀ ਲਿਬਰਲ ਕੈਬਨਿਟ ਰਟਰੀਟ ਦੌਰਾਨ ਇੱਕ ਇੰਟਰਵਿਊ ਵਿੱਚ ਲੀਬਲਾਂਕ ਨੇ ਆਖਿਆ ਕਿ ਆਉਣ ਵਾਲੇ ਦੋ ਹਫਤਿਆਂ ਵਿੱਚ ਕਿਸੇ ਤਰ੍ਹਾਂ ਦਾ ਸਮਝੌਤਾ ਹੋਣ ਦੀ ਉਨ੍ਹਾਂ ਨੂੰ ਉਮੀਦ ਨਹੀਂ ਹੈ ਪਰ ਫੈਡਰਲ ਬਜਟ ਤੋਂ ਪਹਿਲਾਂ ਪਹਿਲਾਂ ਕੈਨੇਡੀਅਨਜ਼ ਨੂੰ ਫਾਇਦਾ ਪਹੁੰਚਾਉਣ ਵਾਲੇ ਕਿਸੇ ਸਮਝੌਤੇ ਉੱਤੇ ਪਹੁੰਚਣ ਦੀ ਉਨ੍ਹਾਂ ਨੂੰ ਪੂਰੀ ਆਸ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਪ੍ਰੋਵਿੰਸਾਂ ਨਾਲ ਇਸ ਮੁੱਦੇ ਉੱਤੇ ਹੋਰ ਤਫਸੀਲ ਨਾਲ ਗੱਲਬਾਤ ਹੋਣ ਦੀ ਸੰਭਾਵਨਾ ਵੀ ਹੈ। ਲੀਬਲਾਂਕ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਪ੍ਰੀਮੀਅਰਜ਼ ਇਹ ਸੋਚ ਰਹੇ ਹਨ ਕਿ ਕੁੱਝ ਅਹਿਮ ਹੈਲਥ ਕੇਅਰ ਚੁਣੌਤੀਆਂ ਨਾਲ ਨਜਿੱਠਣ ਲਈ ਪੰਜ ਸਾਲਾ ਸਮਝੌਤਾ ਕਾਫੀ ਨਹੀਂ ਹੈ ਤਾਂ ਉਹ ਠੀਕ ਸੋਚ ਰਹੇ ਹਨ। ਇਸ ਦਾ ਵੱਡਾ ਕਾਰਨ ਲੀਬਲਾਂਕ ਨੇ ਕੈਨੇਡਾ ਦੀ ਵੱਧ ਰਹੀ ਆਬਾਦੀ ਤੇ ਉਮਰਦਰਾਜ ਹੋ ਰਹੀ ਆਬਾਦੀ ਦੱਸਿਆ।
Home / ਜੀ.ਟੀ.ਏ. ਨਿਊਜ਼ / ਪ੍ਰੋਵਿੰਸਾਂ ਨਾਲ ਸਮਝੌਤੇ ਕਰਕੇ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨਾ ਲਿਬਰਲ ਸਰਕਾਰ ਦੀ ਮੁੱਖ ਤਰਜੀਹ : ਲੀਬਲਾਂਕ
Check Also
ਚੀਨ ਨੇ ਮੇਰੀ ਨਾਮਜ਼ਦਗੀ ‘ਚ ਕੋਈ ਮਦਦ ਨਹੀਂ ਕੀਤੀ : ਹੈਨ ਡੌਂਗ
ਓਟਵਾ/ਬਿਊਰੋ ਨਿਊਜ਼ : ਲਿਬਰਲ ਐਮ ਪੀ, ਜਿਸ ਨੂੰ ਚੋਣਾਂ ਦੌਰਾਨ ਕਥਿਤ ਤੌਰ ‘ਤੇ ਚੀਨ ਦੀ …