ਓਟਾਵਾ : ਪੰਜਾਬ ਤੋਂ ਕੈਨੇਡਾ ਦੇ ਪੂਰਬ ‘ਚ ਕੇਪ ਬਰੇਟਨ ਯੂਨਿਵਰਸਿਟੀ ਵਿਚ ਪੜ੍ਹਨ ਗਏ ਨਵਪ੍ਰੀਤ ਸਿੰਘ ਮਾਣਕੂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਉਹ ਨੋਵਾ ਸਕੋਸ਼ੀਆ ਤੋਂ ਕੁਝ ਸਮਾਂ ਪਹਿਲਾਂ ਉਨਟਾਰੀਓ ‘ਚ ਟੋਰਾਂਟੋ ਇਲਾਕੇ ਵਿਚ ਆਪਣੇ ਭਰਾ ਕੋਲ਼ ਰਹਿਣ ਲਈ ਚਲਾ ਗਿਆ ਸੀ ਜਿੱਥੇ ਛਾਤੀ ਵਿਚ ਦਰਦ ਹੋਣ ਕਾਰਨ ਈਟੋਬੀਕੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਬਚਾਇਆ ਨਾ ਜਾ ਸਕਿਆ। 30 ਕੁ ਸਾਲ ਦਾ ਨਵਪ੍ਰੀਤ ਸਿੰਘ ਮਾਣਕੂ ਖੰਨਾ ਨੇੜੇ ਪਿੰਡ ਮਾਣਕੀ ਨਾਲ ਸਬੰਧਿਤ ਸੀ। ਜਾਣਕਾਰੀ ਅਨੁਸਾਰ ਉਸ ਦੀ ਲਾਸ਼ ਪੰਜਾਬ ਭੇਜਣ ਦੇ ਪ੍ਰਬੰਧ ਜਾਰੀ ਹਨ। ਇਸੇ ਦੌਰਾਨ ਪਤਾ ਲੱਗ ਰਿਹਾ ਹੈ ਕਿ ਕੈਨੇਡਾ ਦੇ ਵਿਦਿਅਕ ਅਦਾਰਿਆਂ ਵਿਚ ਅਗਲੇ ਸਮੈਸਟਰਾਂ ਵਾਸਤੇ ਪੰਜਾਬੀ ਵਿਦਿਆਰਥੀਆਂ ਵਾਸਤੇ ਵੀਜ਼ਾ ਤੋਂ ਨਾਂਹ ਦੀ ਦਰ ਵੱਧ ਚੁੱਕੀ ਹੈ ਤੇ ਭਾਰਤ ਦੇ ਹੋਰ ਰਾਜਾਂ ਤੋਂ ਵੱਡੀ ਗਿਣਤੀ ਵਿਚ ਮੁੰਡੇ ਤੇ ਕੁੜੀਆਂ ਕੈਨੇਡਾ ਵਿਚ ਲਗਾਤਾਰਤਾ ਨਾਲ਼ ਪੁੱਜ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …