ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿੱਚ ਹੁਣ ਕਾਲਜ ਤੇ ਯੂਨੀਵਰਸਿਟੀਜ ਖੁੱਲ੍ਹਣ ਮਗਰੋਂ ਫਿਜੀਕਲ ਡਿਸਟੈਂਸਿੰਗ ਜਾਂ ਕਲਾਸਾਂ ਦੇ ਆਕਾਰ ਵਧਾਉਣ ਵਾਲੀ ਸਰਤ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਵੇਗਾ।
ਕਾਲਜ ਤੇ ਯੂਨੀਵਰਸਿਟੀਜ਼ ਨੂੰ ਭੇਜੇ ਗਏ ਮੀਮੋ ਵਿੱਚ ਇਹ ਆਖਿਆ ਗਿਆ ਹੈ ਕਿ ਇਸ ਸਬੰਧ ਵਿੱਚ ਮੌਜੂਦਾ ਕਾਨੂੰਨ, ਜਿਸ ਵਿੱਚ ਕਲਾਸਾਂ ਦੀ ਸਮਰੱਥਾ 50 ਫੀ ਸਦੀ ਕਰਨ ਤੇ ਫਿਜੀਕਲ ਡਿਸਟੈਂਸਿੰਗ ਲਾਜਮੀ ਕਰਨ ਦੀ ਗੱਲ ਆਖੀ ਗਈ ਸੀ, ਵਿੱਚ ਬਦਲਾਵ ਕੀਤੇ ਗਏ ਹਨ। ਇਸ ਕਾਨੂੰਨ ਵਿੱਚ 7 ਸਤੰਬਰ ਨੂੰ ਸੋਧ ਕੀਤੀ ਜਾਵੇਗੀ।
ਡਿਪਟੀ ਮਨਿਸਟਰ ਆਫ ਕਾਲੇਜਿਜ ਐਂਡ ਯੂਨੀਵਰਸਿਟੀਜ਼ ਸੈਲੀ ਟੈਪ ਨੇ ਇਸ ਮੀਮੋ ਵਿੱਚ ਆਖਿਆ ਕਿ ਇਹ ਨਿਯਮ ਇੰਡੋਰ ਇੰਸਟ੍ਰਕਸਨਲ ਥਾਂਵਾਂ ਲਈ ਹੀ ਲਾਗੂ ਹੋਵੇਗਾ। ਆਊਟਡਰ ਇੰਸਟ੍ਰਕਸਨਲ ਥਾਂਵਾਂ ਲਈ ਨਿਯਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਇਸ ਤੋਂ ਇਲਾਵਾ ਇੰਡੋਰ ਵਿੱਚ ਮਾਸਕ ਲਾਉਣ ਸਮੇਤ ਹੋਰ ਨਿਯਮ ਜਾਰੀ ਰਹਿਣਗੇ।
ਪ੍ਰੋਵਿੰਸ ਦਾ ਕਹਿਣਾ ਹੈ ਕਿ 7 ਸਤੰਬਰ ਤੋਂ ਪਹਿਲਾਂ ਸਕੂਲਾਂ ਨੂੰ ਕੋਵਿਡ-19 ਵੈਕਸੀਨੇਸਨ ਪਾਲਿਸੀ ਲਾਗੂ ਕਰਨੀ ਹੋਵੇਗੀ।