ਮਾਲਟਨ ਗੁਰੂ ਘਰ ਵੱਲੋਂ ਸਜਾਇਆ ਗਿਆ ਮਹਾਨ ਨਗਰ ਕੀਰਤਨ
ਮਾਲਟਨ ਗੁਰੂ ਘਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਨਗਰ ਕੀਰਤਨ ਦੀ ਖਾਸ ਗੱਲ ਇਹ ਰਹੀ ਕਿ ਇਸ ਨਗਰ ਕੀਰਤਨ ਤੋਂ ਜੋ ਵੀ ਮਾਇਆ ਇਕੱਠੀ ਹੋਈ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ। ਮਾਲਟਨ ਗੁਰੂ ਘਰ ਤੋਂ ਸ਼ੁਰੂ ਹੋਇਆ ਇਹ ਨਗਰ ਕੀਤਰਨ ਮੌਰਨਿੰਗ ਸਟਾਰ ਰੋਡ ਤੋਂ ਗੋਰੇਵੇ ਰੋਡ ਤੋਂ ਫਿਰ ਡੈਰੀ ਰੋਡ ਹੁੰਦਾ ਹੋਇਆ ਏਅਰਪੋਰਟ ਰੋਡ ਤੋਂ ਵਾਪਿਸ ਮਾਲਟਨ ਗੁਰੂ ਘਰ ਆ ਕੇ ਸੰਪੰਨ ਹੋਇਆ। ਇਸ ਨਗਰ ਕੀਰਤਨ ‘ਚ ਸਿੱਖੀ ਦੇ ਜਾਹੋ-ਜਲਾਲ ਅਤੇ ਗੱਤਕੇ ਦੇ ਰੰਗ ਵੀ ਦੇਖਣ ਨੂੰ ਮਿਲੇ। ਇਸ ਨਗਰ ਕੀਰਤਨ ‘ਚ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਇਕੱਠੀਆਂ ਹੋਈਆਂ।
ਨਗਰ ਕੀਰਤਨ ਦਾ ਚੜ੍ਹਾਵਾ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਤਿੰਨ ਨਾਮੀ ਸਮਾਜ ਸੇਵੀ ਸੰਸਥਾਵਾਂ ਨੂੰ ਭੇਂਟ ਕੀਤਾ ਜਾਵੇਗਾ
ਸ੍ਰੀ ਗੁਰੂ ਸਿੰਘ ਸਭਾ ਗੁਰੂਘਰ ਮਾਲਟਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਤਵਾਰ 12 ਸਤੰਬਰ ਨੂੰ ਹੋਏ ਵਿਸ਼ਾਲ ਨਗਰ ਕੀਤਰਨ ਤੋਂ ਇਕੱਠੀ ਹੋਈ ਗੋਲਕ ਨੂੰ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਂਗਾ। ਵੀਰਵਾਰ ਨੂੰ ਹੋਈ ਮੀਟਿੰਗ ‘ਚ ਪੱਤਰਕਾਰ ਭਾਈਚਾਰੇ ਅਤੇ ਗੁਰੂਦਵਾਰਾ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਇਕੱਠੀ ਹੋਈ ਧੰਨ ਰਾਸ਼ੀ ਨੂੰ ਤਿੰਨ ਸਮਾਜ ਸੇਵੀ ਸੰਸਥਾਵਾਂ- ਖਾਲਸਾ ਐਡ, ਯੂਨਾਇਟਿਡ ਸਿੱਖ ਅਤੇ ਸਿੱਖ ਅਵੇਰਨੈੱਸ ਫਾਊਂਡੇਸ਼ਨ ਨੂੰ ਦਿੱਤੀ ਜਾਵੇਗੀ। ਅੰਤਿਮ ਫੈਸਲਾ ਆਉਂਦੇ ਮੰਗਲਵਾਰ ਨੂੰ ਬੁਲਾਈ ਗਈ ਮੀਟਿੰਗ ‘ਚ ਲਿਆ ਜਾਵੇਗਾ ਕਿ ਕਿੰਨੀ ਰਾਸ਼ੀ, ਕਿਸ ਸੰਸਥਾ ਨੂੰ ਦਿੱਤੀ ਜਾਵੇਗੀ ਅਤੇ ਉਹ ਸੰਸਥਾ ਇਸ ਰਾਸ਼ੀ ਨੂੰ ਪੰਜਾਬ ਦੇ ਕਿਸ ਇਲਾਕੇ ਵਿੱਚ ਅਤੇ ਕਿਸ ਹਿਸਾਬ ਨਾਲ ਹੜ੍ਹ ਪੀੜਤਾਂ ਦੀ ਮੱਦਦ ਕਰਨਗੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
RELATED ARTICLES