Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਮੁਲਾਜ਼ਮਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਮਿਲੀ ਪੂਰੀ ਤਨਖ਼ਾਹ

ਕੈਨੇਡਾ ‘ਚ ਮੁਲਾਜ਼ਮਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਮਿਲੀ ਪੂਰੀ ਤਨਖ਼ਾਹ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕਰੋਨਾ ਵਾਇਰਸ ਦੇ ਪ੍ਰਕੋਪ ਵਿਚੋਂ ਕੈਨੇਡਾ ਲਗਪਗ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਹੁਣ ਨਵੇਂ ਕੇਸ ਸੀਮਤ ਗਿਣਤੀ ਵਿਚ ਹਨ । ਮੌਤਾਂ ਦਾ ਅੰਕੜਾ 8950 ਤੋਂ ਉਪਰ ਜਾ ਚੁੱਕਾ ਹੈ । ਮਹਾਂਮਾਰੀ ਦੌਰਾਨ ਹੋਈ ਤਾਲਾਬੰਦੀ ਦੌਰਾਨ ਕਾਰੋਬਾਰ ਅਤੇ ਦਫਤਰ ਬੰਦ ਰਹੇ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੇ ਰੁਜ਼ਗਾਰ ਖਤਮ ਹੋ ਗਏ । ਕਮਾਲ ਦੀ ਗੱਲ ਇਹ ਵੀ ਹੈ ਕਿ ਤਾਲਾਬੰਦੀ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਸਰਕਾਰ ਤੋਂ ਮਹੀਨਾਵਾਰ ਉਨ੍ਹਾਂ ਦੀ ਤਨਖਾਹ ਤੋਂ ਕਿਤੇ ਵੱਧ ਪੈਸੇ ਮਿਲਦੇ ਰਹੇ ਜੋ ਅਗਲੇ ਮਹੀਨੇ ਤੱਕ ਮਿਲਣੇ ਹਨ । ਸਰਕਾਰ ਦੀਆਂ ਹਦਾਇਤਾਂ ਮਗਰੋਂ ਬੈਂਕਾਂ ਨੇ ਹਰੇਕ ਕਰਜ਼ਦਾਰ ਨੂੰ ਕਿਸ਼ਤਾਂ ਅੱਗੇ ਪਾਉਣ ਦਾ ਮੌਕਾ ਦਿੱਤਾ । ਕਾਰੋਬਾਰੀਆਂ ਨੂੰ ਆਪਣੇ ਦਫਤਰਾਂ ਦੇ ਕਿਰਾਏ ਦੇਣ ਲਈ 75 ਫੀਸਦੀ ਤੱਕ ਕਿਰਾਏ ਦਾ ਪ੍ਰਬੰਧ ਕੈਨੇਡਾ ਸਰਕਾਰ ਨੇ ਕੀਤਾ। ਨਿੱਜੀ ਕੰਪਨੀਆਂ ਨੂੰ ਮੁਲਾਜ਼ਮਾਂ ਦੀ ਤਨਖਾਹ ਵਾਸਤੇ ਪ੍ਰਤੀ ਮੁਲਾਜ਼ਮ ਤਨਖਾਹ ਦਾ 75 ਫੀਸਦੀ ਸਰਕਾਰ ਨੇ ਦਿੱਤਾ ਤਾਂ ਕਿ ਲੋਕਾਂ ਦੀਆਂ ਨੌਕਰੀਆਂ ਨਾ ਖੁੱਸ ਜਾਣ । ਟੈਕਸ ਵਿਭਾਗ ਨੇ ਟੈਕਸ ਉਗਰਾਹੀ ਅੱਗੇ ਪਾ ਦਿੱਤੀ । ਕਿਸੇ ਮੁਲਾਜ਼ਮ ਨੂੰ ਤਨਖਾਹ ਵਿਚ ਕਟੌਤੀ ਹੋਣ ਜਾਂ ਤਨਖਾਹ ਨਾ ਮਿਲਣ ਦੀ ਚਿੰਤਾ ਨਹੀਂ ਹੋਈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …