Breaking News
Home / ਜੀ.ਟੀ.ਏ. ਨਿਊਜ਼ / ਦੋ ਟਰੱਕਾਂ ਵਿੱਚ ਹੋਈ ਟੱਕਰ ਕਾਰਨ ਹਾਈਵੇਅ 401 ਦੀਆਂ ਐਕਸਪ੍ਰੈੱਸ ਲੇਨਜ਼ ਹੋਈਆਂ ਬੰਦ

ਦੋ ਟਰੱਕਾਂ ਵਿੱਚ ਹੋਈ ਟੱਕਰ ਕਾਰਨ ਹਾਈਵੇਅ 401 ਦੀਆਂ ਐਕਸਪ੍ਰੈੱਸ ਲੇਨਜ਼ ਹੋਈਆਂ ਬੰਦ

ਟੋਰਾਂਟੋ/ਬਿਊਰੋ ਨਿਊਜ਼ : ਵੀਰਵਾਰ ਸਵੇਰੇ ਦੋ ਟਰੱਕਾਂ ਦੀ ਹੋਈ ਜ਼ਬਰਦਸਤ ਟੱਕਰ ਕਾਰਨ ਟੋਰਾਂਟੋ ਵਿੱਚ ਹਾਈਵੇਅ 401 ਦਾ ਕੁੱਝ ਹਿੱਸਾ ਬੰਦ ਹੋ ਗਿਆ। ਟੋਰਾਂਟੋ ਫਾਇਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦੋ ਟਰੈਕਟਰ ਟਰੇਲਰਜ਼ ਦਰਮਿਆਨ ਹੋਈ ਇਸ ਟੱਕਰ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ। ਇਹ ਹਾਦਸਾ ਸਵੇਰੇ 6:15 ਵਜੇ ਦੇ ਨੇੜੇ ਤੇੜੇ ਐਵਨਿਊ ਰੋਡ ਵੱਲ ਜਾਣ ਵਾਲੀਆਂ ਐਕਸਪ੍ਰੈੱਸ ਲੇਨਜ਼ ਵਿੱਚ ਵਾਪਰਿਆ। ਅੱਗ ਉੱਤੇ ਕਾਬੂ ਪਾਉਣ ਲਈ ਐਮਰਜੰਸੀ ਅਮਲਾ ਮੌਕੇ ਉੱਤੇ ਮੌਜੂਦ ਹੈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਦਾ ਸਿਰਫ ਸਾਹਮਣੇ ਵਾਲੇ ਹਿੱਸੇ ਵਿੱਚ ਹੀ ਅੱਗ ਲੱਗੀ, ਟਰੇਲਰ ਵਾਲੇ ਹਿੱਸੇ ਵਿੱਚ ਅੱਗ ਨਹੀਂ ਲੱਗੀ। ਖਬਰ ਲਿਖੇ ਜਾਣ ਤੱਕ ਅੱਗ ਉੱਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ। ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਐਲਨ ਰੋਡ ਤੋਂ ਐਵਨਿਊ ਰੋਡ ਤੱਕ 401 ਐਕਸਪ੍ਰੈੱਸ ਲੇਨਜ਼ ਦਾ ਪੂਰਬ ਵਾਲਾ ਹਿੱਸਾ ਬੰਦ ਰਹੇਗਾ। ਇਸ ਨੂੰ ਕਦੋਂ ਖੋਲ੍ਹਿਆ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …