-4 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਪੁਲਿਸ ਨੇ ਯਹੂਦੀ ਕਮਿਊਨਿਟੀਜ਼ ਵਿੱਚ ਗਸ਼ਤ ਕੀਤੀ ਤੇਜ਼

ਟੋਰਾਂਟੋ ਪੁਲਿਸ ਨੇ ਯਹੂਦੀ ਕਮਿਊਨਿਟੀਜ਼ ਵਿੱਚ ਗਸ਼ਤ ਕੀਤੀ ਤੇਜ਼

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਵੱਲੋਂ ਯਹੂਦੀ ਕਮਿਊਨਿਟੀਜ਼ ਤੇ ਉਨ੍ਹਾਂ ਦੀਆਂ ਧਾਰਮਿਕ ਥਾਂਵਾਂ ਉੱਤੇ ਸਕਿਊਰਿਟੀ ਵਧਾਉਣ ਦੀ ਯੋਜਨਾ ਬਣਾਈ ਗਈ ਹੈ। ਪਰ ਇਸ ਕਮਿਊਨਿਟੀ ਨੂੰ ਕਿਸੇ ਕਿਸਮ ਦਾ ਕੋਈ ਖ਼ਤਰਾ ਹੈ ਇਸ ਬਾਰੇ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ।
ਬੁੱਧਵਾਰ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਟੋਰਾਂਟੋ ਪੁਲਿਸ ਸਰਵਿਸ (ਟੀਪੀਐਸ) ਨੇ ਆਖਿਆ ਕਿ ਕਮਿਊਨਿਟੀ ਦੇ ਆਗੂਆਂ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਮੱਧਪੂਰਬ ਵਿੱਚ ਜਾਰੀ ਜੰਗ ਕਾਰਨ ਕਮਿਊਨਿਟੀ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੁੱਕਰਵਾਰ ਨੂੰ ਹੋਣ ਵਾਲੇ ਈਵੈਂਟਸ ਲਈ ਆਨਲਾਈਨ ਸਰਕੂਲੇਟ ਹੋ ਰਹੀਆਂ ਧਮਕੀਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਹੈ। ਇਸ ਦੌਰਾਨ ਕਲਚਰਲ ਸੈਂਟਰਜ਼, ਯਹੂਦੀਆਂ ਦੀਆਂ ਪ੍ਰਾਰਥਨਾ ਵਾਲੀਆਂ ਥਾਂਵਾਂ, ਮਸਜਿਦਾਂ ਤੇ ਹੋਰਨਾਂ ਧਾਰਮਿਕ ਥਾਂਵਾਂ ਦੇ ਆਲੇ ਦੁਆਲੇ ਗਸ਼ਤ ਵਧਾਈ ਜਾਵੇਗੀ।
ਟੀਪੀਐਸ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਜੇ ਕਿਸੇ ਨੂੰ ਹੇਟ ਨਾਲ ਸਬੰਧਤ ਕੋਈ ਵੀ ਘਟਨਾ ਵੇਖਣ ਸੁਣਨ ਨੂੰ ਮਿਲਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਫਲਸਤੀਨੀ ਤੇ ਇਜ਼ਰਾਈਲੀ ਕਮਿਊਨਿਟੀਜ਼ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਕਈ ਤਰ੍ਹਾਂ ਦੇ ਮੁਜ਼ਾਹਰੇ ਕੀਤੇ ਗਏ।

RELATED ARTICLES
POPULAR POSTS