10 ਅਪ੍ਰੈਲ ਤੱਕ ਚੀਨ ਜਾਣ ਵਾਲੀਆਂ ਸਾਰੀਆਂ ਉਡਾਣਾਂ ਏਅਰ ਕੈਨੇਡਾ ਨੇ ਕੀਤੀਆਂ ਰੱਦ
ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਨੇ 10 ਅਪ੍ਰੈਲ ਤੱਕ ਚੀਨ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰ ਕੈਨੇਡਾ ਨੇ ਇਹ ਫੈਸਲਾ ਚੀਨ ਵਿਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਲਿਆ।
ਇਸ ਤੋਂ ਇੱਕ ਮਹੀਨੇ ਪਹਿਲਾਂ ਏਅਰਲਾਈਨ ਟੋਰਾਂਟੋ, ਮਾਂਟਰੀਅਲ ਤੇ ਵੈਨਕੂਵਰ ਤੋਂ ਬੀਜਿੰਗ ਤੇ ਸ਼ੰਘਾਈ ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਚੁੱਕੀ ਹੈ। ਹੁਣ ਇਨ੍ਹਾਂ ਉਡਾਨਾਂ ਨੂੰ ਛੇ ਹਫਤਿਆਂ ਲਈ ਹੋਰ ਰੱਦ ਕੀਤਾ ਜਾ ਰਿਹਾ ਹੈ। ਇਹ ਫੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਹੁਣ ਇਹ ਵਾਇਰਸ ਕੋਵਿਡ 19 ਚੀਨ ਤੋਂ ਤਿੰਨ ਦਰਜਨ ਹੋਰ ਦੇਸ਼ਾਂ ਤੱਕ ਫੈਲ ਗਿਆ ਹੈ। ਇਸ ਨਾਲ 80,000 ਤੋਂ ਵੱਧ ਲੋਕ ਪ੍ਰਭਾਵਿਤ ਹੋ ਗਏ ਹਨ ਤੇ ਘੱਟੋ ਘੱਟ 2700 ਲੋਕਾਂ ਦੀ ਮੌਤ ਹੋ ਚੁੱਕੀ ਹੈ।ઠ
ਏਅਰ ਕੈਨੇਡਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ 30 ਅਪਰੈਲ ਤੱਕ ਟੋਰਾਂਟੋ ਤੇ ਹਾਂਗਕਾਂਗ ਦਰਮਿਆਨ ਚਲਾਈਆਂ ਜਾ ਰਹੀਆਂ ਆਪਣੀਆਂ ਸਿੱਧੀਆਂ ਉਡਾਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਏਲਰਲਾਈਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਮਾਰਕਿਟ ਵਿੱਚ ਮੰਗ ਘੱਟ ਗਈ ਹੈ। ਏਅਰ ਕੈਨੇਡਾ ਨੇ ਪਿਛਲੇ ਹਫਤੇ ਆਖਿਆ ਕਿ ਉਸ ਨੂੰ ਪਹਿਲੀ ਤਿਮਾਹੀ ਵਿੱਚ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਸਭ ਕੋਰੋਨਾਵਾਇਰਸ ਦਾ ਹੀ ਨਤੀਜਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …