Breaking News
Home / ਜੀ.ਟੀ.ਏ. ਨਿਊਜ਼ / ਸਟੈਟਿਸਟਿਕਸ ਦੇ ਮੁਤਾਬਕ ਕੈਨੇਡੀਅਨ ਆਰਥਿਕਤਾ ‘ਚ 35000 ਤੋਂ ਜ਼ਿਆਦਾ ਨੌਕਰੀਆਂ ਵਿੱਚ ਵਾਧਾ

ਸਟੈਟਿਸਟਿਕਸ ਦੇ ਮੁਤਾਬਕ ਕੈਨੇਡੀਅਨ ਆਰਥਿਕਤਾ ‘ਚ 35000 ਤੋਂ ਜ਼ਿਆਦਾ ਨੌਕਰੀਆਂ ਵਿੱਚ ਵਾਧਾ

ਫੈੱਡਰਲ ਲਿਬਰਲ ਸਰਕਾਰ ਇਕਾਨਮੀ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਲਈ ਵਚਨਬੱਧ : ਸੋਨੀਆ ਸਿੱਧੂ
ਟੋਰਾਂਟੋ : ਕੈਨੇਡੀਅਨ ਆਰਥਿਕਤਾ ਨੇ ਪਿਛਲੇ ਮਹੀਨੇ ਦਸੰਬਰ ਵਿੱਚ 35,200 ਨੌਕਰੀਆਂ ਵਿਚ ਵਾਧਾ ਦਰਜ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਸਾਲ ਦੇ ਆਖਰੀ ਮਹੀਨੇ ਬੇਰੁਜ਼ਗਾਰੀ ਦੀ ਦਰ ਵਿਚ ਵੀ ਕਮੀ ਦਰਜ ਕੀਤੀ ਗਈ ਹੈ। ਫੈਡਰਲ ਏਜੰਸੀ ਦੇ ਮਾਸਿਕ ਲੇਬਰ ਫੋਰਸ ਦੇ ਸਰਵੇਖਣ ਵਿੱਚ ਵੀ ਦਸੰਬਰ ਵਿੱਚ ਫੁੱਲ ਟਾਈਮ ਨੌਕਰੀਆਂ ਦੀ ਗਿਣਤੀ ਵਿੱਚ 35000 ਤੋਂ ਵੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ”ਫੈੱਡਰਲ ਲਿਬਰਲ ਸਰਕਾਰ ਦੀ ਹਮੇਸ਼ਾ ਤੋਂ ਹੀ ਇਹ ਪਹਿਲ ਰਹੀ ਹੈ ਕਿ ਰੁਜ਼ਗਾਰ ਅਤੇ ਨੌਕਰੀਆਂ ਦੇ ਮੌਕਿਆਂ ਵਿਚ ਹਰ ਹੀਲੇ ਵਾਧਾ ਕੀਤਾ ਜਾਵੇ ਜਾਵੇ ਅਤੇ ਕੈਨੇਡੀਅਨ ਆਰਥਿਕਤਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।” ਸੋਨੀਆ ਸਿੱਧੂ ਨੇ ਕਿਹਾ ਕਿ ”ਕੈਨੇਡੀਅਨ ਆਰਥਿਕਤਾ ਵਿਚ ਪਿਛਲੇ ਮਹੀਨੇ ਵਿੱਚ 35,200 ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਕਿ ਇੱਕ ਬਹੁਤ ਵਧੀਆ ਸੰਕੇਤ ਹੈ। ਫੈੱਡਰਲ ਲਿਬਰਲ ਸਰਕਾਰ ਕੈਨੇਡੀਅਨ ਇਕਾਨਮੀ ਨੂੰ ਹੋਰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਅਤੇ ਅਸੀਂ ਇਸ ਲਈ ਹਰ ਬਣਦੀ ਕੋਸ਼ਿਸ਼ ਕਰਦੇ ਰਹਾਂਗੇ।” ਦੱਸਣਯੋਗ ਹੈ ਕਿ ਕੈਨੇਡੀਅਨ ਇਕਾਨਮੀ ਵਿਚ ਹੋਏ ਇਹਨਾਂ ਨੌਕਰੀਆਂ ਦੇ ਵਾਧੇ ਨਾਲ ਬੇਰੁਜ਼ਗਾਰੀ ਦੀ ਦਰ ‘ਚ ਗਿਰਾਵਟ ਨਜ਼ਰ ਆਈ ਹੈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …