13.8 C
Toronto
Wednesday, September 30, 2026
spot_img
Homeਪੰਜਾਬਗੈਂਗਸਟਰ ਜੈਪਾਲ ਭੁੱਲਰ ਸਾਥੀ ਸਮੇਤ ਮੁਕਾਬਲੇ 'ਚ ਹਲਾਕ

ਗੈਂਗਸਟਰ ਜੈਪਾਲ ਭੁੱਲਰ ਸਾਥੀ ਸਮੇਤ ਮੁਕਾਬਲੇ ‘ਚ ਹਲਾਕ

ਗੈਂਗਸਟਰ ਜੈਪਾਲ ਭੁੱਲਰ ਸਾਥੀ ਸਮੇਤ ਮੁਕਾਬਲੇ ‘ਚ ਹਲਾਕਚੰਡੀਗੜ੍ਹ : ਪੰਜਾਬ ਅਤੇ ਪੱਛਮੀ ਬੰਗਾਲ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੂੰ ਲੋੜੀਂਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਇੱਕ ਸਾਥੀ ਜੱਸੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸ਼ਹਿਰ ‘ਚ ਇਹ ਪੁਲਿਸ ਮੁਕਾਬਲਾ ਬੁੱਧਵਾਰ ਨੂੰ ਹੋਇਆ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਜੈਪਾਲ ਸਿੰਘ ਪੰਜਾਬ ਪੁਲਿਸ ਨੂੰ ਦੋ ਏਐਸਆਈ ਦੇ ਕਤਲ ਮਾਮਲੇ ਵਿੱਚ ਅਤੇ ਹੋਰਨਾਂ ਦਰਜਨਾਂ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਜੈਪਾਲ ਸਿੰਘ ਭੁੱਲਰ ਵਾਸੀ ਫਿਰੋਜ਼ਪੁਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਖਰੜ, ਐੱਸਏਐੱਸ ਨਗਰ ਦੇ ਸਿਰ ‘ਤੇ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿੱਚ ਜਗਰਾਉਂ ਪੁਲਿਸ ਦੇ ਦੋ ਥਾਣੇਦਾਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਸਨ।

 

RELATED ARTICLES
POPULAR POSTS