Breaking News
Home / ਪੰਜਾਬ / ਪੰਜਾਬ ਸਰਕਾਰ ਨੇ ‘ਫਤਿਹ ਕਿੱਟ’ ਦੀ ਖਰੀਦ ‘ਚ ਕਰੋੜਾਂ ਦਾ ਕੀਤਾ ਭ੍ਰਿਸ਼ਟਾਚਾਰ

ਪੰਜਾਬ ਸਰਕਾਰ ਨੇ ‘ਫਤਿਹ ਕਿੱਟ’ ਦੀ ਖਰੀਦ ‘ਚ ਕਰੋੜਾਂ ਦਾ ਕੀਤਾ ਭ੍ਰਿਸ਼ਟਾਚਾਰ

ਆਮ ਆਦਮੀ ਪਾਰਟੀ ਨੇ ਲੋਕਪਾਲ ਕੋਲ ਕੀਤੀ ਸ਼ਿਕਾਇਤ
ਚੰਡੀਗੜ੍ਹ : ਫਤਿਹ ਕਿੱਟ ਖਰੀਦ ‘ਚ ਭ੍ਰਿਸ਼ਟਾਚਾਰ ਹੋਣ ‘ਤੇ ਆਮ ਆਦਮੀ ਪਾਰਟੀ ਨੇ ਪੰਜਾਬ ਲੋਕਪਾਲ ਨੂੰ ਖ਼ਰੀਦ ਮਾਮਲਿਆਂ ਲਈ ਜ਼ਿੰਮੇਵਾਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਲਈ ਸ਼ਿਕਾਇਤ ਕੀਤੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ‘ਫਤਿਹ ਕਿੱਟ’ ਖਰੀਦ ਮਾਮਲੇ ਵਿਚ ਪੰਜਾਬ ਦੇ ਲੋਕਪਾਲ ਜਸਟਿਸ (ਸੇਵਾਮੁਕਤ) ਵਿਨੋਦ ਕੁਮਾਰ ਸ਼ਰਮਾ ਨੂੰ ਭੇਜੀ ਸ਼ਿਕਾਇਤ ਵਿਚ ਆਰੋਪ ਲਾਇਆ ਕਿ ਸਰਕਾਰ ਨੇ ‘ਆਫ਼ਤ ਨੂੰ ਅਵਸਰ’ ਦੇ ਰੂਪ ਵਿਚ ਵਰਤਦਿਆਂ ‘ਫਤਿਹ ਕਿੱਟ’ ਦੀ ਖ਼ਰੀਦ ਵਿਚ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕੀਤਾ ਹੈ। ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਰੋਨਾ ਦੇ ਇਸ ਗੰਭੀਰ ਹਮਲੇ ਕਾਰਨ ‘ਕੋਵਿਡ ਫਤਿਹ ਕਿੱਟ’ ਯੋਜਨਾ ਤਹਿਤ ਕੋਵਿਡ-19 ਦੇ ਇਲਾਜ ਲਈ ਜ਼ਰੂਰੀ ਸਮੱਗਰੀ ਅਤੇ ਜ਼ਰੂਰੀ ਇਲਾਜ ਕਿੱਟ ਲਈ ਕਈ ਵਾਰ ਟੈਂਡਰ ਜਾਰੀ ਕੀਤੇ, ਸਮਝੌਤੇ ਕੀਤੇ ਤੇ ਫਿਰ ਸਮਝੌਤੇ ਰੱਦ ਕੀਤੇ। ਫਤਿਹ ਕਿੱਟ ਖ਼ਰੀਦਣ ਦੀ ਟੈਂਡਰ ਪ੍ਰਕਿਰਿਆ ਵਿਚ ਇਕ ਕਥਿਤ ਵੱਡੇ ਘੁਟਾਲੇ ਨੂੰ ਨਾਪਾਕ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ।

 

 

Check Also

ਕਿਸਾਨ ਅੰਦੋਲਨ ਦੌਰਾਨ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਅਤੇ ਹਰਿਆਣਾ ਪੁਲਿਸ ਦਰਮਿਆਨ ਟਕਰਾਅ

ਖਨੌਰੀ ਬਾਰਡਰ ਨੌਜਵਾਨ ਕਿਸਾਨ ਦੀ ਗਈ ਜਾਨ ਚੰਡੀਗੜ੍ਹ/ਬਿਊਰੋ ਨਿਊਜ਼ : ਲੰਘੀ 13 ਫਰਵਰੀ ਤੋਂ ਸ਼ੁਰੂ …