ਕਪਾਟ ਅੱਗਿਓਂ ਬਰਫ਼ ਹਟਾ ਕੀਤੀ ਗਈ ਅਰਦਾਸ, ਫੌਜ ਰਸਤਾ ਬਣਾਉਣ ’ਚ ਜੁਟੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਤਕਰੀਬਨ ਸੱਤ ਮਹੀਨਿਆਂ ਬਾਅਦ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਖੁੱਲ੍ਹਣ ਜਾ ਰਹੇ ਹਨ। ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ ਭਾਰਤੀ ਫੌਜ ਦੇ ਜਵਾਨ ਬਰਫੀਲੇ ਪਹਾੜਾਂ ਨੂੰ ਕੱਟ ਕੇ ਰਸਤਾ ਬਣਾਉਣ ਵਿਚ ਜੁਟੇ ਹੋਏ ਹਨ। ਹਰ ਸਾਲ ਸਰਦੀਆਂ ’ਚ ਬਰਫਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਿਮਾਲਿਆ ਦੀਆਂ ਪਹਾੜੀਆਂ ’ਚ ਬਣੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ ਬੰਦ ਕਰ ਦਿੱਤੇ ਜਾਂਦੇ ਹਨ। ਫਿਲਹਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਨਾਮ ਸਿੰਘ ਅਤੇ ਸੇਵਾਦਾਰ ਭਾਰਤੀ ਫੌਜ ਦੇ ਨਾਲ ਉਥੇ ਪਹੁੰਚ ਚੁੱਕੇ ਹਨ ਅਤੇ ਲੰਘੇ ਦਿਨੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ ਸੀ ਅਤੇ ਫੌਜੀ ਜਵਾਨਾਂ ਵੱਲੋਂ ਅਟਲਾਕੋਟੀ ਗਲੇਸ਼ੀਅਰ ਨੂੰ ਕੱਟ ਰਸਤਾ ਬਣਾਇਆ ਗਿਆ ਅਤੇ ਹੁਣ ਫੌਜੀ ਜਵਾਨ ਆਸਥਾ ਪਥ ਤੋਂ ਬਰਫ ਹਟਾਉਣ ਵਿਚ ਜੁਟੇ ਹੋਏ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …