20.1 C
Toronto
Sunday, September 20, 2026
spot_img
Homeਪੰਜਾਬਕਾਂਗਰਸੀ ਵਿਧਾਇਕ ਤ੍ਰਿਲੋਚਨ ਸਿੰਘ ਸੂੰਢ ਅਜ਼ਾਦ ਚੋਣ ਲੜਨਗੇ

ਕਾਂਗਰਸੀ ਵਿਧਾਇਕ ਤ੍ਰਿਲੋਚਨ ਸਿੰਘ ਸੂੰਢ ਅਜ਼ਾਦ ਚੋਣ ਲੜਨਗੇ

ਕਾਂਗਰਸੀ ਵਿਧਾਇਕ ਤ੍ਰਿਲੋਚਨ ਸਿੰਘ ਸੂੰਢ ਅਜ਼ਾਦ ਚੋਣ ਲੜਨਗੇਸੂੰਢ ਨੇ ਵਿਧਾਨ ਸਭਾ ‘ਚ ਮਜੀਠੀਆ ਖਿਲਾਫ ਜੁੱਤੀ ਵੀ  ਉਛਾਲੀ ਸੀ
ਜਲੰਧਰ/ਬਿਊਰੋ ਨਿਊਜ਼
ਦੁਆਬਾ ਖੇਤਰ ਵਿੱਚ ਕਾਂਗਰਸ ਪਾਟੋਧਾੜ ਦਾ ਸ਼ਿਕਾਰ ਹੋ ਗਈ ਹੈ। ਟਿਕਟ ਨਾ ਮਿਲਣ ਤੋਂ ਖਫਾ ਮੌਜੂਦਾ ਵਿਧਾਇਕ ਤ੍ਰਿਲੋਚਨ ਸਿੰਘ ਸੂੰਢ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੂੰਢ ਨੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਇਸ ਲਈ ਉਹ ਆਪਣੇ ਹਮਾਇਤੀਆਂ ਦੀ ਸਲਾਹ ਨਾਲ ਆਜ਼ਾਦ ਚੋਣ ਲੜਨਗੇ।
ਕਾਂਗਰਸ ਨੇ ਇਸ ਵਾਰ ਬੰਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਤ੍ਰਿਲੋਚਨ ਸੂੰਢ ਦੀ ਟਿਕਟ ਕੱਟ ਦਿੱਤੀ ਹੈ। ਅੱਜ ਉਨ੍ਹਾਂ ਆਪਣੇ ਪਿਤਾ ਦੀ ਬਰਸੀ ਮੌਕੇ ਵੱਡਾ ਇਕੱਠ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਹਮਾਇਤੀਆਂ ਦੀ ਸਲਾਹ ‘ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ। ਸੂੰਢ ਵਿਧਾਨ ਸਭਾ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲ ਜੁੱਤੀ ਉਛਾਲ ਕੇ ਚਰਚਾ ਵਿੱਚ ਆਏ ਸਨ।

RELATED ARTICLES
POPULAR POSTS