24.5 C
Toronto
Friday, August 21, 2026
spot_img
Homeਪੰਜਾਬਕਰਜ਼ੇ ਨੇ ਬਠਿੰਡਾ ਦੇ ਇਕ ਹੋਰ ਨੌਜਵਾਨ ਨੂੰ ਜਹਾਨੋਂ ਤੋਰਿਆ

ਕਰਜ਼ੇ ਨੇ ਬਠਿੰਡਾ ਦੇ ਇਕ ਹੋਰ ਨੌਜਵਾਨ ਨੂੰ ਜਹਾਨੋਂ ਤੋਰਿਆ

ਕਰਜ਼ੇ ਨੇ ਬਠਿੰਡਾ ਦੇ ਇਕ ਹੋਰ ਨੌਜਵਾਨ ਨੂੰ ਜਹਾਨੋਂ ਤੋਰਿਆਬਲਕਾਰ ਸਿੰਘ ਨੇ ਗਲ ਸੰਗਲ ਪਾ ਕੇ ਕੀਤੀ ਖੁਦਕੁਸ਼ੀ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਵਿਚ ਕਰਜ਼ੇ ਦਾ ਦੈਂਤ ਹਰ ਰੋਜ਼ ਕਿਸੇ ਨਾ ਕਿਸੇ ਕਿਸਾਨ ਨੂੰ ਨਿਗਲ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਬਠਿੰਡਾ ਦੇ ਦੌਲਤਪੁਰਾ ਪਿੰਡ ਦੇ ਇੱਕ ਨੌਜਵਾਨ ਕਿਸਾਨ ਬਲਕਾਰ ਸਿੰਘ ਨੇ ਆਪਣੇ ਗਲ ‘ਚ ਸੰਗਲ ਪਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਬਲਕਾਰ ਸਿੰਘ ਖੇਤੀਬਾੜੀ ਦਾ ਕਾਰੋਬਾਰ ਕਰਦਾ ਸੀ ਅਤੇ ਉਸਦੇ ਸਿਰ ਬੈਂਕਾਂ ਅਤੇ ਆੜ੍ਹਤੀਆਂ ਦਾ ਕਰੀਬ ਪੰਜ ਲੱਖ ਰੁਪਏ ਕਰਜ਼ਾ ਸੀ। ਇਸ ਦੇ ਚੱਲਦਿਆਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ ਅਤੇ ਉਸ ਨੇ ਅਜਿਹਾ ਦਰਦਨਾਕ ਕਦਮ ਚੁੱਕ ਲਿਅ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

RELATED ARTICLES
POPULAR POSTS