Home / ਪੰਜਾਬ / ਮੁਹਾਲੀ ਦੇ ਪੱਤਰਕਾਰ ਕੇ ਜੇ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ

ਮੁਹਾਲੀ ਦੇ ਪੱਤਰਕਾਰ ਕੇ ਜੇ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ

ਖੁੰਦਕ ‘ਚ ਆ ਕੇ ਗੌਰਵ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਮੋਹਾਲੀ/ਬਿਊਰੋ ਨਿਊਜ਼
ਮੋਹਾਲੀ ਵਿਖੇ ਪੱਤਰਕਾਰ ਕੇ ਜੇ ਸਿੰਘ ਅਤੇ ਉਹਨਾਂ ਦੀ ਮਾਤਾ ਦੇ ਕਤਲ ਦੀ ਗੁੱਥੀ ਂਿੲਕ ਮਹੀਨੇ ਬਾਅਦ ਸੁਲਝ ਗਈ ਹੈ ਅਤੇ ਮੋਹਾਲੀ ਪੁਲਿਸ ਨੇ ਗੌਰਵ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।ઠਮੋਹਾਲੀ ਦੇ ਐਸ ਐਸ ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਸ ਦੋਹਰੇ ਕਤਲ ਕਾਂਡ ਦਾ ਦੋਸ਼ੀ ਗੌਰਵ ਚੰਡੀਗੜ੍ਹ ‘ਚ ਪੈਂਦੇ ਕਜਹੇੜੀ ਵਿਚ ਰਹਿੰਦਾ ਹੈ ਤੇ ਮੂਲ ਰੂਪ ਵਿੱਚ ਬੁਲੰਦ ਸ਼ਹਿਰ ਦਾ ਰਹਿਣ ਵਾਲਾ ਹੈ ।ઠ
ਪੁਲਿਸ ਮੁਤਾਬਕ ਇਹ ਵਿਅਕਤੀ ਵਿਹਲਾ ਘੁੰਮਦਾ ਸੀ ਤੇ ਇੱਕ ਦਿਨ ਕੇ ਜੇ ਸਿੰਘ ਨੇ ਇਸ ਨੂੰ ਆਪਣੇ ਘਰ ਦੇ ਆਸ-ਪਾਸ ਘੁੰਮਦਾ ਵੇਖ ਕੇ ਉਸਦੀ ਬੇਇੱਜਤੀ ਕੀਤੀ ਤੇ ਉਸ ਨੂੰ ਥੱਪੜ ਮਾਰੇ । ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਇਸ ਵਿਅਕਤੀ ਵੱਲੋਂ ਕੇ ਜੇ ਸਿੰਘ ਤੇ ਚਾਕੂ ਨਾਲ ਹਮਲਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

 

Check Also

ਕਿਸਾਨ ਅੰਦੋਲਨ ਖਤਮ ਕਰਵਾਉਣ ਲਈ ਸਰਕਾਰ ਘੜ ਰਹੀ ਹੈ ਸਾਜਿਸ਼ : ਡੱਲੇਵਾਲ

ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ …