0.8 C
Toronto
Thursday, January 8, 2026
spot_img
Homeਪੰਜਾਬਨਾਭਾ ਜੇਲ੍ਹ 'ਚੋਂ ਭੱਜੇ 6 ਕੈਦੀਆਂ 'ਚੋਂ ਹਰਮਿੰਦਰ ਸਿੰਘ ਮਿੰਟੂ ਗ੍ਰਿਫਤਾਰ

ਨਾਭਾ ਜੇਲ੍ਹ ‘ਚੋਂ ਭੱਜੇ 6 ਕੈਦੀਆਂ ‘ਚੋਂ ਹਰਮਿੰਦਰ ਸਿੰਘ ਮਿੰਟੂ ਗ੍ਰਿਫਤਾਰ

4ਗੈਂਗਸਟਰਾਂ ਵੱਲੋਂ ਬਾਦਲ ਸਰਕਾਰ ਨੂੰ ਧਮਕੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਨਾਭਾ ਜੇਲ੍ਹ ਤੋਂ 6 ਖਤਰਨਾਕ ਕੈਦੀਆਂ ਦੇ ਫਰਾਰ ਹੋਣ ਮਗਰੋਂ 6 ਸੂਬਿਆਂ ਵਿਚ ਹਾਈ ਅਲਰਟ ਕੀਤਾ ਗਿਆ ਹੈ। ਇਸ ਦੌਰਾਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਤੇ ਜੇਲ੍ਹ ਤੋਂ ਭਜਾਉਣ ਵਾਲੇ ਇੱਕ ਮੁਲਜ਼ਮ ਪਰਮਿੰਦਰ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਇਸ ਨੇ ਆਪਣੀ ਪਹਿਚਾਣ ਬਦਲਾਉਣ ਲਈ ਦਾੜ੍ਹੀ ਵੀ ਕਟਵਾ ਲਈ ਸੀ। ਬਾਕੀ 5 ਖਤਰਨਾਕ ਮੁਲਜ਼ਮਾਂ ਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਭਾਲ ਵਿਚ ਪੁਲਿਸ ਛਾਣਬੀਣ ਕਰ ਰਹੀ ਹੈ। ਇਸ ਦੌਰਾਨ ਹੀ ਇਨ੍ਹਾਂ ਖਤਰਨਾਕ ਗੈਂਗਸਟਰਾਂ ਨੇ ਉਲਟਾ ਬਾਦਲ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਇਹਨਾਂ ਗੈਂਗਸਟਰਾਂ ਨੇ ਸੋਸ਼ਲ ਮੀਡੀਆ ‘ਤੇ ਬਾਦਲ ਸਰਕਾਰ ਨੂੰ ਸ਼ਰੇਆਮ ਧਮਕੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਦਾ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੰਗਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਸਵੇਰੇ ਹੀ ਨਾਭਾ ਜੇਲ੍ਹ ਵਿਚੋਂ 6 ਖਤਰਨਾਕ ਕੈਦੀ ਫਰਾਰ ਹੋ ਗਏ ਸਨ। ਜਾਣਕਾਰੀ ਮੁਤਾਬਕ ਖਬਰ ਮਿਲ ਰਹੀ ਹੈ ਕਿ ਖਾਲਿਸਤਾਨੀ ਹਰਮਿੰਦਰ ਸਿੰਘ ਮਿੰਟੂ ਨੂੰ ਭਜਾਉਣ ਦੀ ਕੋਈ ਪਲੈਨਿੰਗ ਨਹੀਂ ਸੀ। ਦਰਅਸਲ ਇਹ ਪੂਰੀ ਸਾਜਿਸ਼ ਸਿਰਫ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਤੋਂ ਫਰਾਰ ਕਰਨ ਲਈ ਰਚੀ ਗਈ ਸੀ। ਜਲੰਧਰ ਦੇ ਗੈਂਗਸਟਰ ਪ੍ਰੇਮਾ ਲਹੌਰੀਆ ਤੇ ਪਿੰਦਾ ਦੀ ਗੈਂਗ ਨੇ ਨਾਭਾ ਜੇਲ੍ਹ ਬਰੇਕ ਕਰਨ ਦੀ ਸਾਜਿਸ਼ ਰਚੀ। ਪਰ ਜਿਸ ਵੇਲੇ ਨਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਭਜਾਇਆ ਜਾ ਰਿਹਾ ਸੀ ਤਾਂ ਖਾਲਿਸਤਾਨੀ ਮਿੰਟੂ ਵੀ ਇਹਨਾਂ ਦੇ ਨਾਲ ਫਰਾਰ ਹੋ ਗਿਆ ਸੀ।

RELATED ARTICLES
POPULAR POSTS