Breaking News
Home / ਪੰਜਾਬ / ਕਰੋੜ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਆਈ ਐਫ ਐਸ ਅਫ਼ਸਰ ਗਿ੍ਰਫਤਾਰ

ਕਰੋੜ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਆਈ ਐਫ ਐਸ ਅਫ਼ਸਰ ਗਿ੍ਰਫਤਾਰ

ਕਲੋਨਾਈਜ਼ਰ ਨੂੰ ਐਫ ਆਈ ਆਰ ਦੀ ਧਮਕੀ ਦਿੰਦਾ ਸੀ ਵਿਸ਼ਾਲ ਚੌਹਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਕਰੋੜ ਰੁਪਏ ਰਿਸ਼ਵਤ ਮੰਗਣ ਵਾਲੇ ਇੰਡੀਅਨ ਫਾਰੈਸਟ ਸਰਵਿਸ ਦੇ ਅਫ਼ਸਰ ਵਿਸ਼ਾਲ ਚੌਹਾਨ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਵਿਸ਼ਾਲ ਚੌਹਾਨ ਨੇ ਇਥੇ ਹੀ ਬੱਸ ਨਹੀਂ ਕੀਤੀ ਬਲਕਿ ਹਰ ਮਹੀਨੇ 10 ਲੱਖ ਰੁਪਏ ਅਤੇ ਜ਼ਮੀਨ ਵਿਕਰੀ ਵਿਚੋਂ 5 ਲੱਖ ਰੁਪਏ ਕਮਿਸ਼ਨ ਵੀ ਮੰਗਿਆ ਸੀ। ਉਸ ਨੇ ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ ਅਧੀਨ ਆਉਂਦੀ ਜ਼ਮੀਨ ’ਤੇ ਕਬਜ਼ੇ ਦਾ ਆਰੋਪ ਲਗਾ ਕੇ ਅਤੇ ਕਲੋਨਾਈਜ਼ਰ ਨੂੰ ਐਫ ਆਈ ਆਰ ਦੀ ਧਮਕੀ ਦਿੱਤੀ ਸੀ। ਪਹਿਲਾਂ ਫੜੇ ਗਏ ਠੇਕੇਦਾਰ ਅਤੇ ਫਾਰੈਸਟ ਅਫ਼ਸਰਾਂ ਤੋਂ ਪੁੱਛਗਿੱਛ ਤੋਂ ਬਾਅਦ ਆਈ ਐਫ ਐਸ ’ਤੇ ਇਹ ਕਾਰਵਾਈ ਕੀਤੀ ਗਈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ 2 ਜੂਨ ਨੂੰ ਮੋਹਾਲੀ ਦੇ ਡੀ ਐਫ ਓ ਗੁਰਅਮਨਪ੍ਰੀਤ ਸਿੰਘ ਅਤੇ ਠੇਕੇਦਾਰ ਹਰਮਿੰਦਰ ਸਿੰਘ ਨੂੰ ਵੀ ਕਰੱਪਸ਼ਨ ਦੇ ਕੇਸ ਵਿਚ ਗਿ੍ਰਫਤਾਰ ਕੀਤਾ ਸੀ। ਇਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਚਲਿਆ ਕਿ ਰਿਸ਼ਵਤਖੋਰੀ ਦੇ ਇਸ ਗੋਰਖਧੰਦੇ ਵਿਚ ਆਈ ਐਫ ਐਸ ਵਿਸ਼ਾਲ ਚੌਹਾਨ ਵੀ ਸ਼ਾਮਲ ਹੈ, ਜਿਸ ਤੋਂ ਬਾਅਦ ਵਿਜੀਲੈਂਸ ਨੇ ਉਸ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ।

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …