ਅੰਮ੍ਰਿਤਸਰ : ਸ਼ਹਿਰ ਦੇ ਹਰ ਘਰ ‘ਚ ਪਾਈਪਲਾਈਨ ਦੇ ਰਾਹੀਂ ਪਾਈਪਡ ਨੈਚੂਰਲ ਗੈਸ (ਪੀਐਨਜੀ) ਪਹੁੰਚਾਉਣ ਦੇ ਲਈ ਪਾਈਪਲਾਈਨ ਪਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਪਹਿਲੇ ਪੜਾਅ ਦੇ ਤਹਿਤ ਗੋਲਡਨ ਟੈਂਪਲ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਤੱਕ ਪਾਈਪਲਾਈਨ ਪਾਈ ਜਾਣੀ ਹੈ। ਜਿਸ ਦਾ 95 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਿਆ ਹੈ। ਇਸ ਤੋਂ ਬਾਅਦ ਪੀਐਨਜੀ ਤੋਂ ਲੰਗਰ ਤਿਆਰ ਹੋਣਾ ਸ਼ੁਰੂ ਜਾਵੇਗਾ। ਉਥੇ ਸ਼ਹਿਰ ਦੇ ਚਾਰ ਵੱਡੇ ਇਲਾਕਿਆਂ ਦੇ ਢਾਈ ਹਜ਼ਾਰ ਤੋਂ ਜ਼ਿਆਦਾ ਘਰਾਂ ਤੱਕ ਰਸੋਈ ਤੱਕ ਮਾਰਚ ਮਹੀਨੇ ਦੇ ਅੰਤ ਤੱਕ ਪਾਈਪਲਾਈਨ ਦੇ ਰਾਹੀਂ ਗੈਸ ਸਪਲਾਈ ਸ਼ੁਰੂ ਹੋ ਜਾਵੇਗੀ। ਫੋਰ ਐਸ ਚੌਕ, ਫਹਿਤਪੁਰ ਰਾਜਪੂਤਾਂ ਰੋਡ, ਗੋਲਡਨ ਟੈਂਪਲ ਅਤੇ ਕੰਟੋਨਮੈਂਟ ਬੋਰਡ ਦੇ ਨੇੜਲੇ ਇਲਾਕਿਆਂ ‘ਚ ਇਹ ਸਹੂਲਤ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਇਸ ਦਾ 50 ਪ੍ਰਤੀਸ਼ਤ ਕੰਮ ਪੂਰਾ ਕਰ ਲਿਆ ਗਿਆ ਹੈ।
ਅੰਮ੍ਰਿਤਸਰ ਦੇ ਢਾਈ ਹਜ਼ਾਰ ਘਰਾਂ ‘ਚ ਵੀ ਮਾਰਚ ਤੋਂ ਸਪਲਾਈ : ਗੁਜਰਾਤ ਸਟੇਟ ਪੈਟ੍ਰੋਨੇਟ ਲਿਮਟਿਡ ਦੇ ਐਮਵੀ ਰਾਮਨਾਰਾਇਣ, ਸੱਤਿਆ ਤ੍ਰਿਵੇਦੀ, ਵਿਜੇ ਭਾਰਦਵਾਜ ਦਾ ਕਹਿਣਾ ਹੈ ਕਿ ਇਸ ਸਮੇਂ ਫੋਰ ਐਸ ਇਲਾਕਾ ਅਤੇ ਗੋਲਡਨ ਟੈਂਪਲ ਦੇ ਲਈ ਪਾਈਪਲਾਈਨ ਪਾਉਣ ਦਾ ਕੰਮ ਚੱਲ ਰਿਹਾ ਹੈ। ਫੋਰ ਐਸ ਚੌਕ ਦੇ ਨੇੜੇ ਤਿੰਨ ਕਿਲੋਮੀਟਰ ਦੇ ਏਰੀਏ ‘ਚ ਕੰਮ ਕੀਤਾ ਜਾਣਾ ਹੈ। ਬਾਕੀ ਡੇਢ ਕਿਲੋਮੀਟਰ ਦਾ ਏਰੀਆ ਜਲਦੀ ਕੰਪਲੀਟ ਕਰ ਲਿਆ ਜਾਵੇਗਾ।
Check Also
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫਾ
ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ ਸਨ ਐਸਜੀਪੀਸੀ ਦੇ ਪ੍ਰਧਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …