26.1 C
Toronto
Monday, August 17, 2026
spot_img
Homeਪੰਜਾਬਰਾਮ ਰਹੀਮ ਕੋਲੋਂ ਸੋਨਾਰੀਆ ਜੇਲ੍ਹ ਵਿਚ ਐਸ.ਆਈ.ਟੀ. ਭਲਕੇ ਕਰੇਗੀ ਪੁੱਛਗਿੱਛ

ਰਾਮ ਰਹੀਮ ਕੋਲੋਂ ਸੋਨਾਰੀਆ ਜੇਲ੍ਹ ਵਿਚ ਐਸ.ਆਈ.ਟੀ. ਭਲਕੇ ਕਰੇਗੀ ਪੁੱਛਗਿੱਛ

ਰਾਮ ਰਹੀਮ ਕੋਲੋਂ ਸੋਨਾਰੀਆ ਜੇਲ੍ਹ ਵਿਚ ਐਸ.ਆਈ.ਟੀ. ਭਲਕੇ ਕਰੇਗੀ ਪੁੱਛਗਿੱਛਬੇਅਦਬੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਸਨ ਡੇਰਾ ਸਿਰਸਾ ਦੇ ਤਾਰ
ਚੰਡੀਗੜ੍ਹ/ਬਿਊਰੋ ਨਿਊਜ਼
ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਭਲਕੇ ਦੋ ਅਪ੍ਰੈਲ ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਕੋਲੋਂ ਸੋਨਾਰੀਆ ਜੇਲ੍ਹ ਵਿਚ ਪੁੱਛਗਿੱਛ ਕਰੇਗੀ। ਐਸ.ਆਈ.ਟੀ. ਨੇ ਸੋਨਾਰੀਆ ਜੇਲ੍ਹ ਪ੍ਰਬੰਧਨ ਨੂੰ ਪੱਤਰ ਲਿਖ ਕੇ ਇਸਦਾ ਵੇਰਵਾ ਭੇਜ ਦਿੱਤਾ ਹੈ। ਐਸ.ਆਈ.ਟੀ. ਡੇਰਾ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਮੁਆਫ਼ੀਨਾਮੇ ਬਾਰੇ ਪੁੱਛਗਿੱਛ ਕਰ ਸਕਦੀ ਹੈ। ਇਸੇ ਮੁਆਫ਼ੀਨਾਮੇ ਤੋਂ ਬਾਅਦ ਰਾਮ ਰਹੀਮ ਦੀ ਫ਼ਿਲਮ ਦਾ ਪੰਜਾਬ ਵਿੱਚ ਵਿਰੋਧ ਸ਼ੁਰੂ ਹੋ ਗਿਆ ਸੀ। ਬੇਅਦਬੀਆਂ ਦਾ ਦੌਰ ਸ਼ੁਰੂ ਹੋਣ ਮਗਰੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਵਾਪਰੇ ਸਨ। ਬੇਅਦਬੀ ਦੇ ਮਾਮਲਿਆਂ ਵਿੱਚ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਬਾਰੇ ਪਹਿਲਾਂ ਹੀ ਖੁਲਾਸਾ ਹੋ ਚੁੱਕਿਆ ਹੈ। ਗੋਲ਼ੀਕਾਂਡਾਂ ਵਿੱਚ ਪੁਲਿਸ ਦੀ ਕਹਾਣੀ ਨੂੰ ਐਸ.ਆਈ. ਟੀ. ਗ਼ਲਤ ਦੱਸਦੀ ਹੈ। ਅਜਿਹੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਬਾਦਲਾਂ ਲਈ ਵੀ ਵੱਡੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ।

RELATED ARTICLES
POPULAR POSTS