20.5 C
Toronto
Tuesday, October 14, 2025
spot_img
Homeਪੰਜਾਬਐਸਵਾਈਐਲ ਮੁੱਦੇ ’ਤੇ ਮੀਟਿੰਗ ਭਲਕੇ 14 ਅਕਤੂਬਰ ਨੂੰ

ਐਸਵਾਈਐਲ ਮੁੱਦੇ ’ਤੇ ਮੀਟਿੰਗ ਭਲਕੇ 14 ਅਕਤੂਬਰ ਨੂੰ

ਭਗਵੰਤ ਮਾਨ ਅਤੇ ਮਨੋਹਰ ਲਾਲ ਖੱਟਰ ਕਰਨਗੇ ਵਿਚਾਰ
ਚੰਡੀਗੜ੍ਹ/ਬਿਊਰੋ ਨਿਊਜ਼
ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦਾ ਮਾਮਲਾ ਸੁਲਝਾਉਣ ਲਈ ਭਲਕੇ 14 ਅਕਤੂਬਰ ਨੂੰ ਪੰਜਾਬ ਅਤੇ ਹਰਿਆਣਾ ਆਹਮੇ-ਸਾਹਮਣੇ ਹੋਣਗੇ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਮੀਟਿੰਗ ਹੋਏਗੀ। ਪੰਜਾਬ ਸਰਕਾਰ ਇਸ ਮਾਮਲੇ ਵਿਚ ਕਈ ਸਾਲ ਪੁਰਾਣੀਆਂ ਅੜਚਣਾਂ ਨਾਲ ਸਬੰਧਤ ਪੇਚੀਦਾ ਤੱਥਾਂ ’ਤੇ ਗੌਰ ਕਰ ਚੁੱਕੀ ਹੈ। ਭਗਵੰਤ ਮਾਨ ਪੰਜਾਬ ਦੇ ਹਿੱਤ ਅਤੇ ਅਧਿਕਾਰਾਂ ਦੀ ਰਾਖੀ ਕਰਨ ਦੀ ਗੱਲ ਵੀ ਕਹਿ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਇਕ ਮੁਲਾਕਾਤ ਵਿਚ ਕਿਸੇ ਨਤੀਜੇ ’ਤੇ ਪਹੁੰਚਣ ਨੂੰ ਜਲਦਬਾਜ਼ੀ ਕਿਹਾ ਹੈ। ਧਿਆਨ ਰਹੇ ਕਿ ਇਹ ਮੀਟਿੰਗ ਸੁਪਰੀਮ ਕੋਰਟ ਦੇ ਆਦੇਸ਼ਾਂ ’ਤੇ ਹੋ ਰਹੀ ਹੈ ਅਤੇ 15 ਅਕਤੂਬਰ ਨੂੰ ਦੋਵਾਂ ਸੂਬਿਆਂ ਨੇ ਅਦਾਲਤ ਵਿਚ ਆਪਣਾ ਜਵਾਬ ਦਾਖਲ ਕਰਨਾ ਹੈ। ਐਸਵਾਈਐਲ ਮਾਮਲੇ ਵਿਚ ਪੰਜਾਬ ਸਰਕਾਰ ਦੇ ਸਖਤ ਰੁਖ ਤੋਂ ਮੰਨਿਆ ਜਾ ਰਿਹਾ ਹੈ ਕਿ ਉਹ ਇਕਤਰਫਾ ਹੱਕ ਜਾਂ ਸਹਿਮਤੀ ’ਤੇ ਗੱਲਬਾਤ ਦੇ ਮੂੁਡ ਵਿਚ ਨਹੀਂ ਹੈ, ਪਰ ਅਦਾਲਤ ਵਿਚ ਦਿੱਤਾ ਜਾਣ ਵਾਲਾ ਜਵਾਬ ਦੋਵੇਂ ਸੂਬਿਆਂ ਲਈ ਕਾਫੀ ਮਹੱਤਵ ਰੱਖਦਾ ਹੈ। ਇਸ ਤੋਂ ਬਾਅਦ ਹੀ ਮਾਮਲਾ ਕਿਸੇ ਇੱਕ ਦਿਸ਼ਾ ਵਿਚ ਅੱਗੇ ਵਧ ਸਕਦਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਐਸਵਾਈਐਲ ਨਹਿਰ ਬਾਰੇ ਗੱਲਬਾਤ ਕਰ ਚੁੱਕੇ ਹਨ। ਇਸ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਚਰਚਾ ਹੋ ਚੁੱਕੀ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਇਸ ਮਾਮਲੇ ਵਿਚ ਗੱਲਬਾਤ ਕਰ ਚੁੱਕੇ ਹਨ, ਪਰ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ ਹੈ।

 

RELATED ARTICLES
POPULAR POSTS