-0.6 C
Toronto
Monday, November 17, 2025
spot_img
Homeਹਫ਼ਤਾਵਾਰੀ ਫੇਰੀਪ੍ਰਧਾਨ ਮੰਤਰੀ ਮਾਰਕ ਕਾਰਨੀ ਸਣੇ ਹੋਰਨਾਂ ਨਾਲ 68,500 ਡਾਲਰ ਦੀ ਠੱਗੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਸਣੇ ਹੋਰਨਾਂ ਨਾਲ 68,500 ਡਾਲਰ ਦੀ ਠੱਗੀ

ਵੈਨਕੂਵਰ : ਹੈਕਰਾਂ ਨੇ ਰੌਇਲ ਬੈਂਕ ਆਫ ਕੈਨੇਡਾ ਦੇ ਇਕ ਮੁਲਾਜ਼ਮ ਦੀ ਮਿਲੀਭੁਗਤ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਹੋਰਨਾਂ ਨਾਲ 68,500 ਡਾਲਰ ਦੀ ਠੱਗੀ ਮਾਰੀ ਹੈ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਡੇ ਸੰਜੋਗ ਕਰਕੇ ਠੱਗੀ ਤੋਂ ਬਚ ਗਏ। ਪੁਲਿਸ ਨੇ ਹੈਕਰਾਂ ਦਾ ਹੱਥਠੋਕਾ ਬਣੇ ਬੈਂਕ ਮੁਲਾਜ਼ਮ ਨੂੰ ਕਾਬੂ ਕਰ ਲਿਆ ਹੈ। ਬੈਂਕ ਵੱਲੋਂ ਖਾਤਾਧਾਰਕਾਂ ਨਾਲ ਹੋਈ ਠੱਗੀ ਦੀ ਰਕਮ ਭਰੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਓਟਵਾ ਸਥਿਤ ਰੌਇਲ ਬੈਂਕ ਆਫ ਕੈਨੇਡਾ ਦੀ ਪਾਰਲੀਮੈਂਟ ਹਿੱਲ (ਸੰਸਦ ਭਵਨ) ਨੇੜਲੀ ਸ਼ਾਖਾ ਵਿੱਚ ਤਿੰਨ ਸਾਲ ਤੋਂ ਕੰਮ ਕਰਦੇ ਇਬਰਾਹੀਮ ਅਲ ਹਾਕਿਮ (23) ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਮੇਤ ਕਈ ਖਾਤਾ ਧਾਰਕਾਂ ਦੀ ਜਾਣਕਾਰੀ ਹੈਕਰਾਂ ਨਾਲ ਸਾਂਝੀ ਕੀਤੇ ਜਾਣ ਕਰਕੇ ਉਨ੍ਹਾਂ ਦੇ ਖਾਤਿਆਂ ‘ਚੋਂ ਹਜ਼ਾਰਾਂ ਡਾਲਰ ਟਰਾਂਸਫਰ ਕਰ ਲਏ ਗਏ। ਠੱਗੀ ਦਾ ਪਤਾ ਲੱਗਦੇ ਹੀ ਬੈਂਕ ਨੇ ਅਲ ਹਾਕਿਮ ਨੂੰ ਫੌਰੀ ਨੌਕਰੀ ਤੋਂ ਕੱਢ ਦਿੱਤਾ ਤੇ ਮਾਮਲੇ ਦੀ ਜਾਂਚ ਪੁਲੀਸ ਨੂੰ ਸੌਂਪ ਦਿੱਤੀ। ਪੁਲਿਸ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਬੇਸ਼ੱਕ ਬੈਂਕ ਵਲੋਂ ਮਾਮਲੇ ਨੂੰ ਗੁਪਤ ਰੱਖਣ ਦੇ ਯਤਨ ਕੀਤੇ ਗਏ, ਪਰ ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ ਲੀਕ ਹੋਣ ਕਰਕੇ ਸਾਰਾ ਮਾਮਲਾ ਜਨਤਕ ਹੋ ਗਿਆ। ਹੈਕਰਾਂ ਨੇ ਪ੍ਰਧਾਨ ਮੰਤਰੀ ਕਾਰਨੀ ਸਣੇ ਹੋਰਨਾਂ ਖਾਤਾਧਾਰਕਾਂ ਨਾਲ 68 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ ਮਾਰੀ ਹੈ। ਜਾਣਕਾਰੀ ਅਨੁਸਾਰ ਇਬਰਾਈਮ ਅਲ ਹਾਕਿਮ ਨੂੰ ਬੈਂਕ ਨੇ ਤਿੰਨ ਸਾਲ ਪਹਿਲਾਂ ਭਰਤੀ ਕੀਤਾ ਸੀ। ਉਸ ਨੂੰ ਓਟਵਾ ਸਥਿਤ ਪਾਰਲੀਮੈਂਟ ਹਿੱਲ ਸ਼ਾਖਾ ਵਿੱਚ ਡਿਊਟੀ ‘ਤੇ ਲਾਇਆ ਗਿਆ। ਪੁਲਿਸ ਵੱਲੋਂ ਲਾਏ ਦੋਸ਼ਾਂ ਮੁਤਾਬਕ ਹੈਕਰਾਂ ਨੇ ਅਲ ਵਰਲਡ ਨਾਂਅ ਵਾਲੇ ਇੰਸਟਾਗਰਾਮ ਖਾਤੇ ਰਾਹੀਂ ਮੁਲਜ਼ਮ ਨਾਲ ਸੰਪਰਕ ਸਾਧਿਆ ਤੇ ਉਸ ਨੂੰ ਵੱਡੀ ਰਕਮ ਵਾਲੇ ਖਾਤਿਆਂ ਦੀ ਜਾਣਕਾਰੀ ਦੇਣ ਬਦਲੇ ਪ੍ਰਤੀ ਖਾਤਾ 500 ਡਾਲਰ ਦਿੱਤੇ। ਪਿਛਲੇ ਸਾਲ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਤੇ ਦੀ ਜਾਣਕਾਰੀ ਮੰਗੀ ਗਈ, ਪਰ ਇਬਰਾਹੀਮ ਨੇ ਗਲਤੀ ਨਾਲ ਇਸੇ ਨਾਂਅ ਦੇ ਕਿਸੇ ਹੋਰ ਵਿਅਕਤੀ ਦੀ ਜਾਣਕਾਰੀ ਸਾਂਝੀ ਕਰ ਦਿੱਤੀ।

 

RELATED ARTICLES
POPULAR POSTS