15.4 C
Toronto
Friday, June 26, 2026
spot_img
Homeਹਫ਼ਤਾਵਾਰੀ ਫੇਰੀ'ਯੂਨੀਵਰਸਿਟੀ ਆਫ ਟੋਰਾਂਟੋ' ਸਭ ਤੋਂ ਉੱਚ ਦਰਜੇ ਵਾਲੀ ਯੂਨੀਵਰਸਿਟੀ ਬਣੀ

‘ਯੂਨੀਵਰਸਿਟੀ ਆਫ ਟੋਰਾਂਟੋ’ ਸਭ ਤੋਂ ਉੱਚ ਦਰਜੇ ਵਾਲੀ ਯੂਨੀਵਰਸਿਟੀ ਬਣੀ

ਕੈਨੇਡਾ ਦੀਆਂ 3 ਯੂਨੀਵਰਸਿਟੀਆਂ ਦੁਨੀਆ ਦੀਆਂ ਟਾਪ-100 ਸੰਸਥਾਵਾਂ ‘ਚ ਸ਼ਾਮਲ
ਟੋਰਾਂਟੋ/ਬਿਊਰੋ ਨਿਊਜ਼ : ਅਮਰੀਕੀ ਮੈਗਜ਼ੀਨ ਯੂਐਸ ਨਿਊਜ਼ ਐਂਡ ਵਰਲਡ ਰਿਪੋਰਟ ਵੱਲੋਂ ਜਾਰੀ ਕੀਤੀ ਗਈ 2026-27 ਦੀ ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਕੈਨੇਡਾ ਦੀਆਂ ਤਿੰਨ ਯੂਨੀਵਰਸਿਟੀਆਂ ਨੇ ਦੁਨੀਆ ਦੀਆਂ ਟਾਪ-100 ਸੰਸਥਾਵਾਂ ਵਿੱਚ ਆਪਣੀ ਥਾਂ ਬਣਾਈ ਹੈ। ਇਸ ਸੂਚੀ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਕੈਨੇਡਾ ਦੀ ਸਭ ਤੋਂ ਉੱਚ ਦਰਜੇ ਵਾਲੀ ਯੂਨੀਵਰਸਿਟੀ ਬਣੀ ਹੈ, ਜਿਸਨੇ ਵਿਸ਼ਵ ਪੱਧਰ ‘ਤੇ 20ਵਾਂ ਸਥਾਨ ਹਾਸਲ ਕੀਤਾ ਹੈ। ਰੈਂਕਿੰਗ ਮੁਤਾਬਕ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 42ਵੇਂ ਅਤੇ ਮੈਕਗਿੱਲ ਯੂਨੀਵਰਸਿਟੀ 68ਵੇਂ ਸਥਾਨ ‘ਤੇ ਰਹੀਆਂ, ਜਿਸ ਨਾਲ ਇਹ ਕੈਨੇਡਾ ਦੀਆਂ ਟਾਪ-3 ਯੂਨੀਵਰਸਿਟੀਆਂ ਬਣੀਆਂ। ਰਿਪੋਰਟ ਤਿਆਰ ਕਰਨ ਵਾਲੀ ਸੰਸਥਾ ਨੇ 105 ਦੇਸ਼ਾਂ ਦੀਆਂ 2400 ਤੋਂ ਵੱਧ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ। ਰੈਂਕਿੰਗ ਲਈ ਖੋਜ ਪ੍ਰਕਾਸ਼ਨ, ਹਵਾਲੇ, ਅੰਤਰਰਾਸ਼ਟਰੀ ਸਹਿਯੋਗ ਅਤੇ ਅਕਾਦਮਿਕ ਸਾਖ ਵਰਗੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ। ਵਿਸ਼ਵ ਪੱਧਰ ‘ਤੇ ਹਾਰਵਰਡ ਯੂਨੀਵਰਸਿਟੀ ਪਹਿਲੇ ਸਥਾਨ ਉਤੇ ਰਹੀ, ਜਦਕਿ ਮੈਸਾਚਿਊਸੈਟਸ ਇੰਸਟੀਚਿਊਟਸ ਆਫ ਟੈਕਨੌਲੋਜੀ ਅਤੇ ਸਟੈਨਫੋਰਡ ਯੂਨੀਵਰਸਿਟੀ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। ਕੈਨੇਡਾ ਦੀਆਂ ਹੋਰ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਮੈਕਮਾਸਟਰ ਯੂਨੀਵਰਸਿਟੀ (150ਵਾਂ), ਯੂਨੀਵਰਸਿਟੀ ਆਫ ਅਲਬਰਟਾ (164ਵਾਂ) ਅਤੇ ਯੂਨੀਵਰਸਿਟੀ ਆਫ ਵਾਟਰਲੂ (199ਵਾਂ) ਸਥਾਨ ਹਾਸਲ ਕਰਨ ਵਿੱਚ ਸਫਲ ਰਹੀਆਂ। ਇਹ ਰੈਂਕਿੰਗ ਕੈਨੇਡਾ ਦੀ ਉੱਚ ਸਿੱਖਿਆ ਅਤੇ ਖੋਜ ਖੇਤਰ ਦੀ ਮਜ਼ਬੂਤ ਅੰਤਰਰਾਸ਼ਟਰੀ ਪਛਾਣ ਨੂੰ ਦਰਸਾਉਂਦੀ ਹੈ।

RELATED ARTICLES
POPULAR POSTS