ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੁਝ ਸਿੱਖ ਜਥੇਬੰਦੀਆਂ ਦੇ ਦਖਲ ਮਗਰੋਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐਮ.ਪੀ) ਨੇ ਆਪਣੀ ਨਸਲਵਾਦੀ ਨੀਤੀ ਤੋਂ ਪੈਰ ਪਿਛਾਂਹ ਖਿੱਚ ਲਏ ਹਨ ਅਤੇ ਦਾੜ੍ਹੀਧਾਰੀ ਅਫਸਰਾਂ ਨੂੰ ਸਿਹਤ ਅਤੇ ਸੁਰੱਖਿਆ ਦੇ ਬਹਾਨੇ ਠਾਣੇ ਤੋਂ ਬਾਹਰ ਡਿਊਟੀ ਕਰਨ ਤੋਂ ਰੋਕਣ ਵਾਲੀ ਨੀਤੀ ਵਿਚ ਸੁਧਾਰ ਕੀਤਾ ਹੈ। ਕਰੋਨਾ ਕਾਰਨ ਪਿਛਲੇ ਮਹੀਨਿਆਂ ਤੋਂ ਸਿਹਤ ਸੁਰੱਖਿਆ ਦੇ ਅਧਾਰ ‘ਤੇ ਦਾੜ੍ਹੀ ਵਾਲੇ ਅਫਸਰਾਂ ਨੂੰ ਇਕ ਤਰ੍ਹਾਂ ਨਾਲ ਲਾਈਨ ਹਾਜ਼ਰ ਕਰਕੇ ਹੀ ਰੱਖਿਆ ਜਾ ਰਿਹਾ ਸੀ, ਜਿਸ ਤੋਂ ਸਿੱਖ ਅਤੇ ਮੁਸਲਿਮ ਅਫਸਰ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਰਹੇ ਸਨ।
Check Also
ਭਾਰਤ ਨੇ ਪਾਕਿਸਤਾਨ ‘ਤੇ ਦਾਗੀਆਂ ਮਿਜ਼ਾਈਲਾਂ
ਪਾਕਿ ਤੋਂ ਭਾਰਤ ਨੇ ਪਹਿਲਗਾਮ ਹਮਲੇ ਦਾ ਲਿਆ ਬਦਲਾ ‘ਅਪਰੇਸ਼ਨ ਸਿੰਦੂਰ’ ਤਹਿਤ ਫੌਜ ਨੇ ਕੀਤੀ …