ਛੇਤੀ ਹੀ ਨਵਜੋਤ ਸਿੱਧੂ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ : ਹਰੀਸ਼ ਰਾਵਤ
ਚੰਡੀਗੜ੍ਹ : ਰਾਹੁਲ ਦੀ ਟਰੈਕਟਰ ਰੈਲੀ ਦੌਰਾਨ ਨਵਜੋਤ ਸਿੱਧੂ ਨੂੰ ਘਰੋਂ ਬਾਹਰ ਲਿਆਉਣ ਵਾਲੇ ਹਰੀਸ਼ ਰਾਵਤ ਨਵਜੋਤ ਸਿੱਧੂ ਵੱਲੋਂ ਕੈਪਟਨ ਸਰਕਾਰ ‘ਤੇ ਹੀ ਕੀਤੇ ਸ਼ਬਦੀ ਹਮਲਿਆਂ ਕਾਰਨ ਨਿਰਾਸ਼ ਜ਼ਰੂਰ ਹੋ ਸਕਦੇ ਹਨ ਪਰ ਉਹ ਸਿੱਧੂ ਨਾਲ ਨਰਾਜ਼ ਨਜ਼ਰ ਨਹੀਂ ਆਏ। ਚੰਡੀਗੜ੍ਹ ‘ਚ ਮੀਡੀਆ ਨਾਲ ਗੱਲ ਕਰਦਿਆਂ ਹਰੀਸ਼ ਰਾਵਤ ਨੇ ਆਖਿਆ ਕਿ ਪੰਜਾਬ ਕੈਬਨਿਟ ਵਿਚ ਸਿੱਧੂ ਨੂੰ ਥਾਂ ਦੇਣ ਦਾ ਫੈਸਲਾ ਅਮਰਿੰਦਰ ਸਿੰਘ ਦਾ ਅਧਿਕਾਰ ਖੇਤਰ ਹੈ ਤੇ ਸੂਬੇ ਦੀ ਪ੍ਰਧਾਨਗੀ ਕਿਸ ਨੂੰ ਦੇਣੀ ਹੈ, ਉਪ ਮੁੱਖ ਮੰਤਰੀ ਬਣਾਉਣਾ ਹੈ ਜਾਂ ਨਹੀਂ, ਇਹ ਫੈਸਲੇ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਹਵਾਲੇ ਹਨ। ਸਿੱਧੂ ਦੇ ਭਾਜਪਾ ‘ਚ ਜਾਣ ਦੀਆਂ ਚਰਚਾਵਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਆਖਿਆ ਕਿ ਜਿੰਨਾ ਕੁ ਸਿੱਧੂ ਨੂੰ ਮੈਂ ਜਾਣਦਾ ਜਾਂ ਪਹਿਚਾਣਦਾ ਹਾਂ ਉਹ ਅਜਿਹਾ ਸ਼ੇਰ ਹੈ ਜਿਸ ਨੂੰ ਬਾਸਾ ਮਾਸ ਖਾਣ ਦੀ ਆਦਤ ਨਹੀਂ। ਹਰੀਸ਼ ਰਾਵਤ ਨੇ ਇਸ਼ਾਰਾ ਕੀਤਾ ਕਿ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੱਕ ਨਵਜੋਤ ਸਿੱਧੂ ਕੋਲ ਕਾਂਗਰਸ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਿਆ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …