4.3 C
Toronto
Friday, January 9, 2026
spot_img
Homeਹਫ਼ਤਾਵਾਰੀ ਫੇਰੀਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ

ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ

ਮੰਗਾਂ ਦੇ ਹੱਲ ਲਈ ਸੰਘਰਸ਼ ਦਾ ਬਿਗਲ ਵਜਾਇਆ
ਜਲੰਧਰ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਆਲ ਇੰਡੀਆ ਕਨਵੈਨਸ਼ਨ ਹੋਈ ਜਿਸ ਵਿਚ ਕਿਸਾਨਾਂ ਦੀ ਕਾਰਪੋਰੇਟ ਲੁੱਟ ਨੂੰ ਖ਼ਤਮ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਬਿਗਲ ਵਜਾਉਂਦਿਆਂ 16 ਫਰਵਰੀ ਨੂੰ ਪੇਂਡੂ ਭਾਰਤ ਬੰਦ ਕਰਨ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਕਨਵੈਨਸ਼ਨ ਨੇ ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਨੂੰ ਵੱਡੇ ਪੱਧਰ ‘ਤੇ 26 ਜਨਵਰੀ ਗਣਤੰਤਰ ਦਿਵਸ ਮੌਕੇ ਟਰੈਕਟਰ, ਵਾਹਨ ਪਰੇਡ ਨੂੰ ਸਫਲ ਬਣਾਉਣ ਅਤੇ ਕਾਰਪੋਰੇਟ ਲੁੱਟ ਨੂੰ ਖਤਮ ਕਰਨ ਅਤੇ ਭਾਰਤ ਦੇ ਸੰਵਿਧਾਨ ਦੇ ਜਮਹੂਰੀ ਤੇ ਸਮਾਜਵਾਦੀ ਸਿਧਾਂਤਾਂ ਨੂੰ ਬਚਾਉਣ ਦਾ ਪ੍ਰਣ ਲੈਣ ਦੀ ਅਪੀਲ ਵੀ ਕੀਤੀ।
ਉਨਾਂ ਦੱਸਿਆ ਕਿ 26 ਜਨਵਰੀ ਵਾਲੀ ਟਰੈਕਟਰ ਪਰੇਡ ਜ਼ਿਲਾ ਹੈਡਕੁਆਰਟਰਾਂ ‘ਤੇ ਕੀਤੀ ਜਾਵੇਗੀ ਜਿਹੜੇ ਜ਼ਿਲੇ 40 ਕਿਲੋਮੀਟਰ ਤੋਂ ਦੂਰ ਹੋਣਗੇ ਉਥੇ ਤਹਿਸੀਲ ਪੱਧਰ ‘ਤੇ ਇਹ ਪਰੇਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਖੇਤੀ ਸੰਕਟ ਦੇ ਹੱਲ ਅਤੇ ਖੇਤੀ ਆਧਾਰਿਤ ਸਨਅਤੀ ਵਿਕਾਸ ਲਈ ਬਦਲਵੀਂ ਨੀਤੀ ਅਪਨਾਉਣ ਲਈ ਸਰਕਾਰ ‘ਤੇ ਦਬਾਅ ਬਣਾਉਣ ਬਾਰੇ ਐਲਾਨ ਪੱਤਰ ਐਲਾਨਿਆ ਗਿਆ। ਐਲਾਨ ਪੱਤਰ ਵਿੱਚ ਭਾਰਤ ਭਰ ਦੇ ਕਿਸਾਨਾਂ ਨੂੰ ਕੇਂਦਰ ਦੀ ਕਾਰਪੋਰੇਟ ਪੱਖੀ ਅਤੇ ਕਿਸਾਨ ਵਿਰੋਧੀ ਭਾਜਪਾ ਸਰਕਾਰ ਖਿਲਾਫ ਡਟਣ ਦਾ ਸੱਦਾ ਦਿੱਤਾ ਗਿਆ। ਕਨਵੈਨਸ਼ਨ ਨੂੰ ਐਸਕੇਐਮ ਦੀ ਕੌਮੀ ਤਾਲਮੇਲ ਕਮੇਟੀ ਦੇ ਮੈਂਬਰਾਂ ਰਾਜਾਰਾਮ (ਬਿਹਾਰ), ਡਾ ਸੁਨੀਲਮ (ਮੱਧ ਪ੍ਰਦੇਸ਼), ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਬੁਰਜ ਗਿੱਲ, ਕ੍ਰਿਸ਼ਨਾ ਪ੍ਰਸਾਦ (ਕੇਰਲਾ), ਬਲਦੇਵ ਸਿੰਘ ਨਿਹਾਲਗੜ, ਸਤਿਆਵਾਨ (ਹਰਿਆਣਾ), ਤਜਿੰਦਰ ਸਿੰਘ ਵਿਰਕ (ਉਤਰਾਖੰਡ), ਜੋਗਿੰਦਰ ਸਿੰਘ ਨੈਨ (ਹਰਿਆਣਾ) ਨੇ ਵੀ ਸੰਬੋਧਨ ਕੀਤਾ।

 

 

RELATED ARTICLES
POPULAR POSTS