Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਦੇ ਰਸਤੇ ਅਮਰੀਕਾ ‘ਚ ਦਾਖਲ ਹੋਣ ਵਾਲਿਆਂ ‘ਚ ਜ਼ਿਆਦਾਤਰ ਭਾਰਤੀ

ਕੈਨੇਡਾ ਦੇ ਰਸਤੇ ਅਮਰੀਕਾ ‘ਚ ਦਾਖਲ ਹੋਣ ਵਾਲਿਆਂ ‘ਚ ਜ਼ਿਆਦਾਤਰ ਭਾਰਤੀ

ਭਾਰਤੀ ਪਰਵਾਸੀ ਉਠਾਉਂਦੇ ਹਨ ਕੈਨੇਡਾ ਦੀਆਂ ਨੀਤੀਆਂ ਦਾ ਲਾਭ
ਟੋਰਾਂਟੋ/ਬਿਊਰੋ ਨਿਊਜ਼ : ਅਮਰੀਕਾ ਵਿਚ ਕੈਨੇਡਾ ਦੇ ਰਸਤੇ ਤੋਂ ਗੈਰਕਾਨੂੰਨੀ ਤਰੀਕੇ ਨਾਲ ਐਂਟਰੀ ਕਰਨ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਖਾਸ ਤੌਰ ‘ਤੇ ਉਤਰੀ ਅਮਰੀਕੀ ਬਾਰਡਰ ‘ਤੇ ਅਜਿਹੇ ਭਾਰਤੀ ਪਰਵਾਸੀਆਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋ ਰਹੇ ਹਨ।
ਜਾਣਕਾਰੀ ਅਨੁਸਾਰ, ਭਾਰਤ ਤੋਂ ਆਏ ਅਪਰਵਾਸੀ ਕੈਨੇਡਾ ਦੀ ਸਰਹੱਦ ਦੇ ਨੇੜੇ ਕਲਿੰਟਨ ਕਾਊਂਟੀ ਵਿਚ ਪਹੁੰਚ ਰਹੇ ਹਨ। ਇੱਥੇ ਉਨ੍ਹਾਂ ਨੂੰ ਦੂਜੇ ਵਿਅਕਤੀ ਮਿਲ ਜਾਂਦੇ ਹਨ ਅਤੇ ਅਪਰਵਾਸੀਆਂ ਨੂੰ ਦੱਖਣ ਤੋਂ ਨਿਊਯਾਰਕ ਸ਼ਹਿਰ ਤੱਕ ਟੈਕਸੀਆਂ ਦੇ ਜ਼ਰੀਏ ਲੈ ਜਾਂਦੇ ਹਨ। ਇਸ ਨਾਲ ਖੇਤਰ ਵਿਚ ਇਕ ਤਰ੍ਹਾਂ ਦੀ ਵੱਖਰੀ ਅਰਥ ਵਿਵਸਥਾ ਖੜ੍ਹੀ ਹੋ ਗਈ ਹੈ, ਜੋ ਪਿਛਲੇ ਡੇਢ ਸਾਲ ਵਿਚ ਉਤਰੀ ਸੀਮਾ ‘ਤੇ ਅਣਅਧਿਕਾਰਤ ਕਰਾਸਿੰਗ ਕਰਕੇ ਕਾਫੀ ਵਧੀ ਹੈ।
ਰਿਪੋਰਟ ਦੇ ਮੁਤਾਬਕ, ਇਸ ਸਾਲ ਹੁਣ ਤੱਕ ਅਮਰੀਕੀ ਕਸਟਮ ਅਤੇ ਸੀਮਾ ਸੁਰੱਖਿਆ ਏਜੰਟਾਂ ਨੇ ਉਤਰੀ ਸਰਹੱਦ ‘ਤੇ ਅਪਰਵਾਸੀਆਂ ਦਾ ਦਾਖਲਾ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂ ਦਾਖਲ ਹੋਣ ਵਾਲੇ ਵਿਅਕਤੀਆਂ ਵਿਚ 60 ਪ੍ਰਤੀਸ਼ਤ ਭਾਰਤੀ ਨਾਗਰਿਕ ਸਨ।
ਅਮਰੀਕਾ ਕਿਉਂ ਜਾਣਾ ਚਾਹੁੰਦੇ ਹਨ ਭਾਰਤੀ
ਵਰਮੌਂਟ ਯੂਨੀਵਰਸਿਟੀ ਦੇ ਗਲੋਬਲ ਅਤੇ ਰੀਜਨਲ ਸਟੱਡੀਜ਼ ਪ੍ਰੋਗਰਾਮ ਦੇ ਡਾਇਰੈਕਟਰ ਪਾਬਲੋ ਬੋਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਭਾਰਤੀ ਪ੍ਰਵਾਸੀਆਂ ਦੇ ਅਮਰੀਕਾ ਆਉਣ ਦੇ ਵੱਖ-ਵੱਖ ਕਾਰਨ ਹਨ। ਬੋਸ ਦਾ ਕਹਿਣਾ ਹੈ ਕਿ ਸਾਡੇ ਕੋਲ ਭਾਰਤੀਆਂ ਦਾ ਇੱਕ ਵੱਡਾ ਵਰਗ ਹੈ ਜੋ ਜ਼ਿਆਦਾਤਰ ਸੇਵਾ ਉਦਯੋਗਾਂ ਵਿੱਚ ਕੰਮ ਕਰਦੇ ਹਨ। ਪ੍ਰਵਾਸੀਆਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਕੈਨੇਡਾ ਦੇ ਮੁਕਾਬਲੇ ਘੱਟ ਟੈਕਸ ਅਤੇ ਵੱਧ ਤਨਖ਼ਾਹ ਵਰਗੀਆਂ ਸਹੂਲਤਾਂ ਹਨ। ਅਜਿਹੇ ‘ਚ ਲੋਕ ਆਸਾਨੀ ਨਾਲ ਵੀਜ਼ਾ ਲੈ ਕੇ ਕੈਨੇਡਾ ਪਹੁੰਚ ਜਾਂਦੇ ਹਨ ਅਤੇ ਫਿਰ ਅਮਰੀਕਾ ਚਲੇ ਜਾਂਦੇ ਹਨ। ਯੂਐਸ-ਕੈਨੇਡਾ ਬਾਰਡਰ ਪਾਰ ਕਰਨਾ ਅਸਾਨ ਨਹੀਂ ਹੁੰਦਾ ਹੈ। ਪਰਵਾਸੀਆਂ ਨੂੰ ਸਰਦੀਆਂ ਵਿਚ ਬਹੁਤ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਅਤੇ ਕੈਨੇਡਾ ‘ਚ ਇਕ ਸਮਝੌਤੇ ਦੇ ਤਹਿਤ ਉਨ੍ਹਾਂ ਨੂੰ ਤੁਰੰਤ ਸ਼ਰਣ ਦੇਣ ਤੋਂ ਵੀ ਮਨਾਂ ਕੀਤਾ ਜਾ ਸਕਦਾ ਹੈ। ਇਸਦੇ ਬਾਵਜੂਦ ਲੋਕ ਮੱਧ ਅਮਰੀਕਾ ਦੇ ਖਤਰਨਾਕ ਹਿੱਸਿਆਂ ਜਾਂ ਮੈਕਿਸਕਨ ਰੇਗਿਸਤਾਨ ‘ਤੇ ਯਾਤਰਾ ਕਰਨ ਤੋਂ ਜ਼ਿਆਦਾ ਸੁਰੱਖਿਅਤ ਮੰਨਦੇ ਹਨ। ਲੋਕਾਂ ਨੂੰ ਲੱਗਦਾ ਹੈ ਕਿ ਅਮਰੀਕਾ ਵਿਚ ਐਂਟਰੀ ਤੋਂ ਬਾਅਦ ਉਨ੍ਹਾਂ ਨੂੰ ਕੋਈ ਨਾ ਕੋਈ ਕੰਮ ਮਿਲ ਜਾਏਗਾ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …