Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ‘ਚ ਅਕਾਲੀ-ਭਾਜਪਾ ਸੰਨੀ ਦਿਓਲ ਦੇ ਸਹਾਰੇ

ਪੰਜਾਬ ‘ਚ ਅਕਾਲੀ-ਭਾਜਪਾ ਸੰਨੀ ਦਿਓਲ ਦੇ ਸਹਾਰੇ

ਟਿਕਟ ਇਕੱਲੇ ਸੰਨੀ ਦਿਓਲਨੂੰਪਰਪਾਰਟੀ ਨੂੰ ਉਮੀਦਪੰਜਾਬ’ਚਪ੍ਰਚਾਰਕਰਨ ਧਰਮਿੰਦਰ, ਹੇਮਾ ਮਾਲਿਨੀ ਤੇ ਬੌਬੀ ਦਿਓਲਵੀ ਆਉਣਗੇ
ਜਦੋਂ ਸਿਆਸੀ ਦਲ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਨਾ ਉਤਰੇ ਹੋਣ ਤਦ ਉਨ੍ਹਾਂ ਕੋਲ ਚੋਣਾਂ ਜਿੱਤਣ ਲਈ ਇਕੋ-ਇਕ ਹਥਿਆਰ ਹੁੰਦਾ ਹੈ ਮਸ਼ਹੂਰ ਚਿਹਰਿਆਂ ਨੂੰ ਮੈਦਾਨ’ਚ ਉਤਾਰਨਾ। ਪੰਜਾਬ ਵਿਚ ਅਕਾਲੀ ਦਲ ਕਈ ਮਾਮਲਿਆਂ ‘ਚ ਘਿਰਿਆ ਹੈ, ਭਾਜਪਾ ਦਾ ਕੋਈ ਵਜੂਦ ਨਹੀਂ ਹੈ, ਮੋਦੀ ਦਾ ਰਾਸ਼ਟਰਵਾਦ ਇਥੇ ਕੋਈ ਮੁੱਦਾ ਨਹੀਂ ਹੈ ਪਰ ਕਾਂਗਰਸ ਦੀ ਢਾਈ ਸਾਲਾਂ ਦੀ ਕਾਰਗੁਜ਼ਾਰੀ ਵੀ ਕੋਈ ਖਾਸ ਨਹੀਂ ਰਹੀ। ਪਰ ਫਿਰ ਵੀ ਅਕਾਲੀ ਦਲ ਤੇ ਭਾਜਪਾ ਕੋਲ ਆਪਣੀ ਸ਼ਾਖ ਬਚਾਉਣ ਲਈ ਹੁਣ ਸੰਨੀ ਦਿਓਲ ਪਰਿਵਾਰ ਦਾ ਹੀ ਸਹਾਰਾ ਹੈ।
ਨਵੀਂ ਦਿੱਲੀ : ਪੰਜਾਬ ‘ਚ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਤੋਂ ਸੰਨੀ ਦਿਓਲ ਨੂੰ ਟਿਕਟ ਦੇ ਕੇ ਵੋਟਰਾਂ ਦਾ ਮਨ ਮੋਹਣ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਹੀਰੋਇਨ ਕਿਰਨ ਖੇਰ ਅਤੇ ਮੌਜੂਦਾ ਸੰਸਦ ਮੈਂਬਰ ਨੂੰ ਚੰਡੀਗੜ੍ਹ ਤੋਂ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ।
ਸੰਨੀ ਦਿਓਲ ਮੰਗਲਵਾਰ ਨੂੰ ਭਾਜਪਾ ‘ਚ ਸ਼ਾਮਲ ਹੋ ਗਏ ਅਤੇ ਪਾਰਟੀ ਨੇ ਸ਼ਾਮ ਨੂੰ ਹੀ ਉਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਟਿਕਟ ਦੇ ਦਿੱਤਾ। ਇਸੇ ਤਰ੍ਹਾਂ ਹੀ ਦਿੱਲੀ ਦੀ ਉਤਰ-ਪੱਛਮੀ ਸੀਟ ਤੋਂ ਉਦਿਤ ਰਾਜ ਦਾ ਟਿਕਟ ਕੱਟ ਕੇ ਪੰਜਾਬੀ ਦੇ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਹੰਸ ਰਾਜ ਹੰਸ ਨੇ ਮੰਗਲਵਾਰ ਨੂੰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰ ਦਿੱਤੇ ਹਨ। ਸੰਨੀ ਦਿਓਲ ਨੇ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਅਤੇ ਰੇਲ ਮੰਤਰੀ ਪਿਊਸ਼ ਗੋਇਲ ਦੀ ਮੌਜੂਦਗੀ ‘ਚ ਮੈਂਬਰਸ਼ਿਪ ਹਾਸਲ ਕੀਤੀ। ਸੰਨੀ ਦਿਓਲ ਨੇ ਕਿਹਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਧਰਮਿੰਦਰ ਅਟਲ ਬਿਹਾਰੀ ਵਾਜਪਾਈ ਜੀ ਨਾਲ ਜੁੜੇ ਸਨ, ਉਸੇ ਤਰ੍ਹਾਂ ਮੈਂ ਵੀ ਨਰਿੰਦਰ ਮੋਦੀ ਜੀ ਨਾਲ ਜੁੜਨ ਆਇਆ ਹਾਂ। ਮੈਂ ਇਸ ਪਰਿਵਾਰ (ਭਾਜਪਾ) ਦੇ ਲਈ ਜੋ ਕੁਝ ਕਰ ਸਕਿਆ, ਜ਼ਰੂਰ ਕਰਾਂਗਾ।
ਸੁਖਬੀਰ ਫਿਰੋਜ਼ਪੁਰ ਤੋਂ,ਹਰਸਿਮਰਤ ਬਠਿੰਡੇ ਤੋਂ ਮੈਦਾਨ ‘ਚ
ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਬਚਾਉਣ ਲਈ ਤੀਵੀਂ-ਆਦਮੀ ਦੋਵੇਂ ਚੋਣ ਪਿੜ ‘ਚ ਨਿੱਤਰੇ
ਅਕਾਲੀ ਦਲ ਦੀ ਹੋਂਦ ਬਚਾਉਣ ਲਈ ਹੁਣ ਸੁਖਬੀਰ ਬਾਦਲ ਤੇ ਹਰਸਿਮਰਤ ਖੁਦ ਮੈਦਾਨ ਵਿਚ ਆਏ ਹਨ ਪਰ ਇਸ ਵਾਰ ਹਰਦੀਪ ਪੁਰੀ ਦਾ ਸਹਾਰਾ ਕੌਣ ਹੋਵੇਗਾ, ਕਿਉਂਕਿ ਬਿਕਰਮ ਮਜੀਠੀਆ ਤਾਂ ਭੈਣ ਲਈ ਬਠਿੰਡਾ ‘ਚ ਪ੍ਰਚਾਰ ਕਰ ਰਿਹਾ ਹੈ।
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫਿਰੋਜ਼ਪੁਰ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੀ ਪਰੰਪਰਾਗਤ ਸੀਟ ਬਠਿੰਡਾ ਤੋਂ ਚੋਣ ਲੜਨਗੇ। ਇਨ੍ਹਾਂ ਦੋਵੇਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਸਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਬਚਾਉਣ ਲਈ ਖੁਦ ਮੈਦਾਨ ਨਿੱਤਰੇ ਹਨ। ਚੇਤੇ ਰਹੇ ਇਨ੍ਹੀਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਪੰਜਾਬ ਵਿਚ ਬਹੁਤੀ ਚੰਗੀ ਨਹੀਂ ਹੈ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …