Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਲਿਆ ਰਿਹਾ ਹੈ ਨਵੀਂ ਇਮੀਗਰੇਸ਼ਨ ਯੋਜਨਾ

ਕੈਨੇਡਾ ਲਿਆ ਰਿਹਾ ਹੈ ਨਵੀਂ ਇਮੀਗਰੇਸ਼ਨ ਯੋਜਨਾ

ਭਾਰਤੀ ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਵਿਅਕਤੀਆਂ ‘ਤੇ ਕੀ ਹੋਵੇਗਾ ਇਸਦਾ ਅਸਰ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਆਉਣ ਵਾਲੇ ਸਮੇਂ ਵਿਚ ਪੜ੍ਹਨ, ਨੌਕਰੀ ਕਰਨ ਅਤੇ ਘੁੰਮਣ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਘੱਟ ਹੋ ਸਕਦੀ ਹੈ। ਸਰਕਾਰ ਆਉਣ ਵਾਲੇ ਤਿੰਨ ਸਾਲਾਂ ਦੇ ਲਈ ਨਵੇਂ ਇਮੀਗਰੇਸ਼ਨ ਪਲਾਨ ਨੂੰ ਲੈ ਕੇ ਆ ਰਹੀ ਹੈ, ਜਿਸਦਾ ਅਸਰ ਭਾਰਤੀ ਵਿਦਿਆਰਥੀਆਂ ਅਤੇ ਵਰਕਰਾਂ ‘ਤੇ ਵੀ ਪੈਣ ਵਾਲਾ ਹੈ। ਕੈਨੇਡਾ ਦਾ ‘ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ’ (IRCC) ਵਿਭਾਗ 2025 ਤੋਂ 2027 ਲਈ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਣ ਜਾ ਰਿਹਾ ਹੈ। ਇਹ ਪਲਾਨ 1 ਨਵੰਬਰ ਤੋਂ ਪਹਿਲਾਂ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ। ਕੈਨੇਡਾ ਆਉਣ ਵਾਲੇ ਵਿਅਕਤੀਆਂ ਨੂੰ ਲੈ ਕੇ ਇਸ ਵਿੱਚ ਕਈ ਅਹਿਮ ਬਦਲਾਅ ਕੀਤੇ ਗਏ ਹਨ। ਇਸ ਤੋਂ ਪਹਿਲਾਂ ਕੈਨੇਡਾ ਦੀ ਇਮੀਗ੍ਰੇਸ਼ਨ ਯੋਜਨਾ ਵਿੱਚ ਸਿਰਫ ਉਨ੍ਹਾਂ ਵਿਅਕਤੀਆਂ ਬਾਰੇ ਹੀ ਜਾਣਕਾਰੀ ਹੁੰਦੀ ਸੀ ਜੋ ਕੈਨੇਡਾ ਵਿੱਚ ਪੱਕੇ ਤੌਰ ‘ਤੇ ਸੈਟਲ ਹੋਣਾ ਚਾਹੁੰਦੇ ਸਨ। ਪਰ ਪਹਿਲੀ ਵਾਰ ਕੁਝ ਸਮੇਂ ਲਈ ਦੇਸ਼ ‘ਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਇਸ ‘ਚ ਸ਼ਾਮਲ ਕੀਤਾ ਜਾਵੇਗਾ। ਕੁਝ ਸਮੇਂ ਲਈ ਦੇਸ਼ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਅਸਥਾਈ ਨਿਵਾਸੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਉਹ ਵਿਅਕਤੀ ਸ਼ਾਮਲ ਹਨ ਜੋ ਕੈਨੇਡਾ ਵਿੱਚ ਕੰਮ ਕਰਨ, ਪੜ੍ਹਾਈ ਕਰਨ ਜਾਂ ਯਾਤਰਾ ਕਰਨ ਲਈ ਆਉਂਦੇ ਹਨ। ਕੈਨੇਡਾ ਹਰ ਸਾਲ ਆਪਣੀ ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਕਰਦਾ ਹੈ। ਇਹ ਯੋਜਨਾ ਦੱਸਦੀ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਕਿੰਨੇ ਵਿਅਕਤੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੈਨੇਡਾ ਦੀ ਇਹ ਯੋਜਨਾ ਇਸਦੀ ਆਬਾਦੀ, ਸਮਾਜਿਕ ਪ੍ਰਣਾਲੀ, ਟੈਕਸ ਪ੍ਰਣਾਲੀ, ਘਰਾਂ ਦੀ ਘਾਟ, ਸਿਹਤ ਸੇਵਾਵਾਂ ਅਤੇ ਨੌਕਰੀ ਦੀ ਮੰਡੀ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਆਰਜ਼ੀ ਨਿਵਾਸੀਆਂ ਨੂੰ ਘਟਾਉਣਾ ਚਾਹੁੰਦਾ ਹੈ ਕੈਨੇਡਾ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਯੋਜਨਾ ਵਿੱਚ ਅਸਥਾਈ ਨਿਵਾਸੀਆਂ ਨੂੰ ਸ਼ਾਮਲ ਕਰਨਾ ਇੱਕ ਵੱਡਾ ਬਦਲਾਅ ਹੈ। 2023 ਵਿਚ ਕਰੀਬ 25 ਲੱਖ ਅਸਥਾਈ ਨਿਵਾਸੀ ਕੈਨੇਡਾ ਪਹੁੰਚੇ, ਜੋ ਦੇਸ਼ ਦੀ ਅਬਾਦੀ ਦਾ 6.2 ਫੀਸਦੀ ਹੈ। ਮਿਲਰ ਨੇ ਕਿਹਾ ਕਿ ਸਾਡਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ ਇਸ ਗਿਣਤੀ ਨੂੰ 5 ਫੀਸਦੀ ਤੱਕ ਘਟਾਉਣ ਦਾ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਕਿੰਨੇ ਵਿਅਕਤੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਰ ਸਰਕਾਰ ਦੇ ਕੁਝ ਪੁਰਾਣੇ ਐਲਾਨਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਨਵੀਂ ਯੋਜਨਾ ਵਿੱਚ ਕੀ ਹੋਣ ਵਾਲਾ ਹੈ।
ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਸਖਤ ਕਰਨਾ
ਕੈਨੇਡਾ ਦੇ ਰੋਜ਼ਗਾਰ ਮੰਤਰੀ ਰੈਂਡੀ ਬੋਇਸੋਨੌਲਟ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ (TFWP) ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਨਵੇਂ ਨਿਯਮਾਂ ਦੇ ਅਨੁਸਾਰ, ਹੁਣ ਕੋਈ ਵੀ ਕੰਪਨੀ ਦੇ ਤਹਿਤ ਆਪਣੇ ਕੁੱਲ ਕਰਮਚਾਰੀਆਂ ਦੇ 10% ਤੋਂ ਵੱਧ ਵਿਅਕਤੀਆਂ ਨੂੰ (TFWP) ਦੇ ਤਹਿਤ ਨਿਯੁਕਤ ਨਹੀਂ ਕਰ ਸਕੇਗੀ। ਇਸ ਤੋਂ ਇਲਾਵਾ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ (TFWP) ਦੇ ਤਹਿਤ ਆਉਣ ਵਾਲੇ ਲੋਕ ਹੁਣ ਦੋ ਸਾਲ ਦੀ ਬਜਾਏ ਸਿਰਫ ਇੱਕ ਸਾਲ ਲਈ ਕੰਮ ਕਰ ਸਕਣਗੇ।
ਆਰਜ਼ੀ ਨਿਵਾਸੀਆਂ ਨੂੰ ਘਟਾਉਣਾ ਚਾਹੁੰਦਾ ਹੈ ਕੈਨੇਡਾ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਯੋਜਨਾ ਵਿੱਚ ਅਸਥਾਈ ਨਿਵਾਸੀਆਂ ਨੂੰ ਸ਼ਾਮਲ ਕਰਨਾ ਇੱਕ ਵੱਡਾ ਬਦਲਾਅ ਹੈ। 2023 ਵਿਚ ਕਰੀਬ 25 ਲੱਖ ਅਸਥਾਈ ਨਿਵਾਸੀ ਕੈਨੇਡਾ ਪਹੁੰਚੇ, ਜੋ ਦੇਸ਼ ਦੀ ਅਬਾਦੀ ਦਾ 6.2 ਫੀਸਦੀ ਹੈ। ਮਿਲਰ ਨੇ ਕਿਹਾ ਕਿ ਸਾਡਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ ਇਸ ਗਿਣਤੀ ਨੂੰ 5 ਫੀਸਦੀ ਤੱਕ ਘਟਾਉਣ ਦਾ ਹੈ। ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਕਿੰਨੇ ਵਿਅਕਤੀਆਂ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਰ ਸਰਕਾਰ ਦੇ ਕੁਝ ਪੁਰਾਣੇ ਐਲਾਨਾਂ ਤੋਂ ਅਸੀਂ ਜਾਣ ਸਕਦੇ ਹਾਂ ਕਿ ਨਵੀਂ ਯੋਜਨਾ ਵਿੱਚ ਕੀ ਹੋਣ ਵਾਲਾ ਹੈ।
ਪਰਮਾਨੈਂਟ ਨਿਵਾਸੀਆਂ ਨੂੰ ਲੈ ਕੇ ਰੱਖਿਆ ਗਿਆ ਟੀਚਾ
ਕੈਨੇਡਾ ਨੇ ਆਪਣੀ 2024-2026 ਇਮੀਗ੍ਰੇਸ਼ਨ ਯੋਜਨਾ ਵਿੱਚ ਟੀਚਾ ਰੱਖਿਆ ਹੈ ਕਿ 2025 ਤੇ 2026 ਤੱਕ ਹਰ ਸਾਲ 5,00,000 ਵਿਅਕਤੀਆਂ ਨੂੰ ਪੱਕੇ ਨਿਵਾਸੀ ਬਣਾਇਆ ਜਾਵੇਗਾ। ਇਨ੍ਹਾਂ ਵਿੱਚੋਂ 60% ਦੇ ਨੌਕਰੀ ਜਾਂ ਕਾਰੋਬਾਰ ਰਾਹੀਂ ਕੈਨੇਡਾ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਮਾਰਕ ਮਿਲਰ ਨੇ ਸੰਕੇਤ ਦਿੱਤਾ ਹੈ ਕਿ ਸਰਕਾਰ ਇਸ ‘ਚ ਕੁਝ ਬਦਲਾਅ ਕਰ ਸਕਦੀ ਹੈ। ਇਹ ਬਦਲਾਅ ਇਸ ਲਈ ਹੋਵੇਗਾ ਕਿਉਂਕਿ ਕੈਨੇਡਾ ‘ਚ ਲੋਕਾਂ ਨੂੰ ਘਰਾਂ ਦੀ ਘਾਟ, ਸਿਹਤ ਸੰਭਾਲ ‘ਤੇ ਦਬਾਅ ਅਤੇ ਇਮੀਗ੍ਰੇਸ਼ਨ ਸਬੰਧੀ ਬਦਲਦੀ ਵਿਚਾਰਧਾਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਟੱਡੀ ਪਰਮਿਟਾਂ ਦੀ ਸੀਮਤ ਗਿਣਤੀ
IRCC ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਉਹ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ ਸੀਮਤ ਕਰ ਰਿਹਾ ਹੈ। ਸਰਕਾਰ ਨੇ 2023 ਵਿੱਚ ਸਿਰਫ 6,06,000 ਵਿਦਿਆਰਥੀ ਵੀਜ਼ਿਆਂ ਲਈ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਵਿੱਚੋਂ ਕਰੀਬ 3,60,000 ਅਰਜ਼ੀਆਂ ਦੇ ਮਨਜ਼ੂਰ ਹੋਣ ਦੀ ਉਮੀਦ ਸੀ। ਇਹ 2022 ਦੇ ਮੁਕਾਬਲੇ 35% ਘੱਟ ਹੈ। ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਮਾਰਕ ਮਿਲਰ ਖੁਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਖਿਲਾਫ ਸੀ। ਫਿਰ ਇਸ ਸਾਲ ਸਤੰਬਰ ਵਿੱਚ ਸਰਕਾਰ ਨੇ 2025 ਲਈ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਹੋਰ ਵੀ ਘਟਾ ਦਿੱਤੀ।
ਸਰਕਾਰ ਨੇ 2025 ਵਿੱਚ ਸਿਰਫ਼ 4,37,000 ਸਟੱਡੀ ਪਰਮਿਟਾਂ ਨੂੰ ਮਨਜ਼ੂਰੀ ਦੇਣ ਦਾ ਟੀਚਾ ਰੱਖਿਆ ਹੈ। ਪਹਿਲਾਂ ਮਾਸਟਰ ਅਤੇ ਪੀਐਚਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਸੀਮਾ ਤੋਂ ਬਾਹਰ ਰੱਖਿਆ ਗਿਆ ਸੀ, ਪਰ ਹੁਣ ਉਨ੍ਹਾਂ ‘ਤੇ ਵੀ ਇਹੀ ਨਿਯਮ ਲਾਗੂ ਹੋਵੇਗਾ। 2023 ਵਿੱਚ ਕੈਨੇਡਾ ਪਹੁੰਚੇ ਕੁੱਲ ਵਿਅਕਤੀਆਂ ਵਿੱਚੋਂ 42% ਸਟੱਡੀ ਪਰਮਿਟ ‘ਤੇ ਆਏ ਸਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਇਮੀਗ੍ਰੇਸ਼ਨ ਯੋਜਨਾ ‘ਚ ਕੁਝ ਖਾਸ ਗਿਣਤੀ ਤੈਅ ਕੀਤੀ ਜਾਵੇਗੀ ਜਿਨ੍ਹਾਂ ਨੂੰ ਵਿਦਿਆਰਥੀ ਵੀਜ਼ਾ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ ਇਸ ਦਾ ਸਿੱਧਾ ਅਸਰ ਭਾਰਤੀਆਂ ‘ਤੇ ਪੈਣ ਵਾਲਾ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …