Breaking News
Home / ਪੰਜਾਬ / ਰਿਸ਼ਵਤ ਮਾਮਲੇ ’ਚ ਗਿ੍ਰਫ਼ਤਾਰ ਏਆਈਜੀ ਕਪੂਰ ਸਬੰਧੀ ਵਿਜੀਲੈਂਸ ਨੇ ਕੀਤਾ ਵੱਡਾ ਖੁਲਾਸਾ

ਰਿਸ਼ਵਤ ਮਾਮਲੇ ’ਚ ਗਿ੍ਰਫ਼ਤਾਰ ਏਆਈਜੀ ਕਪੂਰ ਸਬੰਧੀ ਵਿਜੀਲੈਂਸ ਨੇ ਕੀਤਾ ਵੱਡਾ ਖੁਲਾਸਾ

ਕਿਹਾ : ਇਹ ਮਾਮਲਾ ਰਿਸ਼ਵਤ ਦਾ ਹੀ ਨਹੀਂ ਬਲਕਿ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਹੈ
ਚੰਡੀਗੜ੍ਹ/ਬਿਊਰੋ ਨਿਊਜ਼ : 1 ਕਰੋੜ ਰੁਪਏ ਰਿਸ਼ਵਤ ਮਾਮਲੇ ’ਚ ਗਿ੍ਰਫਤਾਰ ਕੀਤੇ ਗਏ ਏਆਈਜੀ ਆਸ਼ੀਸ਼ ਕਪੂਰ ਦੇ ਮਾਮਲੇ ਵਿਚ ਵਿਜੀਲੈਂਸ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਵਿਜੀਲੈਂਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਵਿਚ ਜਲਦੀ ਹੀ ਇਨਕਮ ਟੈਕਸ ਅਤੇ ਈਡੀ ਦੀ ਐਂਟਰੀ ਹੋਵੇਗੀ। ਵਿਜੀਲੈਂਸ ਨੇ ਜਾਂਚ ਦੇ ਲਈ ਈਡੀ ਅਤੇ ਇਨਕਮ ਟੈਕਸ ਵਿਭਾਗ ਨੂੰ ਇਕ ਪੱਤਰ ਲਿਖਿਆ ਹੈ। ਵਿਜੀਲੈਂਸ ਤੋਂਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਮਾਮਲਾ 1 ਕਰੋੜ ਰੁਪਏ ਦੀ ਰਿਸ਼ਵਤ ਦਾ ਨਹੀਂ ਬਲਕਿ ਕਰੋੜਾਂ ਰੁਪਏ ਦੀ ਪ੍ਰਾਪਰਟੀ ਦਾ ਬਣ ਗਿਆ ਹੈ। ਵਿਜੀਲੈਂਸ ਨੂੰ ਕਪੂਰ ਦੀ ਚੰਡੀਗੜ੍ਹ, ਜ਼ੀਰਕਪੁਰ, ਪਟਿਆਲਾ ਅਤੇ ਲਹਿਰਾਗਾਗਾ ਸਮੇਤ ਕਈ ਹੋਰ ਥਾਵਾਂ ’ਤੇ 8 ਪ੍ਰਾਪਟੀਆਂ ਦੇ ਵੇਰਵੇ ਮਿਲੇ ਹਨ। ਜਿਨ੍ਹਾਂ ਦੀ ਕੀਮਤ ਲਗਭਗ 15 ਕਰੋੜ ਰੁਪਏ ਦੀ ਦੱਸੀ ਜਾ ਰਹੀ ਹੈ। ਵਿਜੀਲੈਂਸ ਨੇ ਕਪੂਰ ਦੇ ਚੰਡੀਗੜ੍ਹ ਸਥਿਤ ਪ੍ਰਾਈਵੇਟ ਬੈਂਕ ਦਾ ਲਾਕਰ ਵੀ ਖੁਲ੍ਹਵਾਇਆ ਜਿਸ ਵਿਚੋਂ ਸਵਾ ਕਿਲੋ ਸੋਨਾ ਅਤੇ ਡਾਇਮੰਡ ਦੇ ਗਹਿਣੇ ਜਬਤ ਕੀਤੇ ਗਏ ਹਨ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਸ਼ੀਸ਼ ਕਪੂਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਦੇ ਰਿਮਾਂਡ ’ਚ ਤਿੰਨ ਦਿਨ ਦਾ ਹੋਰ ਵਾਧਾ ਕਰ ਦਿੱਤਾ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …