ਪੰਜਾਬ ਦੀਆਂ ਚਿੰਤਕ ਧਿਰਾਂ ਨੇ ਪਿੰਡਾਂ ਦਾ ਕੀਤਾ ਦੌਰਾ
ਹਰ ਘਰ ’ਚ ਮਿਲੇ ਕੈਂਸਰ ਦੇ ਰੋਗੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦਾ ਜ਼ਹਿਰੀਲਾ ਹੋ ਚੁੱਕਿਆ ਪਾਣੀ ਨਿੱਤ ਦਿਨ ਪੰਜਾਬੀਆਂ ਦੀ ਸਿਹਤ ਦਾ ਘਾਣ ਕਰ ਰਿਹਾ ਹੈ। ਇਨ੍ਹਾਂ ਹਲਾਤਾਂ ਦੀ ਮੂੰਹਬੋਲਦੀ ਤਸਵੀਰ ਅਬੋਹਰ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਦੇਖੀ ਜਾ ਸਕਦੀ ਹੈ। ਇਨ੍ਹ੍ਹਾਂ ਪਿੰਡਾਂ ਦਾ ਦੌਰਾ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ,ਗੁਰਪ੍ਰੀਤ ਸਿੰਘ ਚੰਦ ਬਾਜਾ ਪ੍ਰਧਾਨ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਜੂਝਦਾ ਪੰਜਾਬ ਮੰਚ ਦੇ ਨੁਮਾਇੰਦੇ ਅਮਤੋਜ ਮਾਨਵੱਲੋਂ ਕੀਤਾ ਗਿਆ। ਇਸ ਟੀਮ ਵੱਲੋਂ ਪਿੰਡ ਬੁਰਜ ਮੁਹਾਰ ਤੇ ਚੂੜੀ ਵਾਲਾ ਧੰਨਾ ਦੇ ਲੋਕਾਂ ਨਾਲ ਮਿਲ ਕੇ ਗੱਲਬਾਤ ਕੀਤੀ ਗਈ ਅਤੇ ਇਨ੍ਹਾਂ ਪਿੰਡਾਂ ਵਿਚਫੈਲੀਆਂ ਬਿਮਾਰੀਆਂ ਬਾਰੇ ਉਨ੍ਹਾਂ ਤੋਂ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਪਿੰਡਾਂ ਦੇ ਵਾਸੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਨ੍ਹਾਂਪਿੰਡਾਂ ਦੇ ਵਾਸੀ ਵੱਡੀ ਗਿਣਤੀ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਜਿਸ ਦੇ ਚਲਦਿਆਂ ਕਈ ਪਰਿਵਾਰ ਆਪਣੇ ਮੁਖੀਆਂ ਨੂੰ ਗੁਆਉਣ ਦੇਨਾਲ-ਨਾਲ ਆਪਣੀਆਂ ਜ਼ਮੀਨਾਂ ਵੀ ਵੇਚ ਚੁੱਕੇ ਹਨ ਅਤੇ ਪਿੰਡ ਵਾਸੀ ਆਰਥਿਕ ਤੰਗੀਆਂ ਨਾਲ ਜੂਝਦੇ ਹੋਏ ਆਪਣਾ ਜੀਵਨ ਬਸਰ ਕਰ ਰਹੇ ਹਨ। ਇਨ੍ਹਾਂਪਿੰਡਾਂ ਦਾ ਦੌਰਾਨ ਕਰਨ ਪਹੁੰਚੀ ਟੀਮ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ, ਨੈਸ਼ਨਲ ਗ੍ਰੀਨ ਟਿ੍ਰਬਿਊਨਲ ਤੱਕ ਲੈਕੇ ਜਾਣਗੇ। ਪਿੰਡਾਂ ਦਾ ਦੌਰਾ ਕਰਨ ਵਾਲੀ ਟੀਮ ਵਿਚ ਸ਼ਾਮਲ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪੰਜਾਬ ਦੀ ਧਰਤੀ, ਹਵਾ ਤੇ ਪਾਣੀ ਗੰਭੀਰ ਸੰਕਟਵਿਚ ਹੈ। ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ, ਦਰਿਆਵਾਂ ਵਿਚ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਕਾਰਨ ਮਨੁੱਖ, ਪਸ਼ੂਆਂ, ਜੀਵ-ਜੰਤੂਆਂ ਅਤੇ ਬਨਸਪਤੀ’ਤੇ ਮਾਰੂ ਅਸਰ ਪੈ ਰਿਹਾ ਹੈ। ਇਸ ਮੌਕੇ ਪੀੜਤ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਸਲੇ ’ਤੇ ਇਕ ਵਿਸ਼ੇਸ਼ ਸੈਸ਼ਨ ਬੁਲਾ ਕੇ ਚਰਚਾਕਰਕੇ ਅਤੇ ਇਸ ਮਸਲੇ ਦਾ ਹੱਲ ਕੱਢੇ। ਇਸ ਮੌਕੇ ਰਾਜਿੰਦਰ ਸਿੰਘ ਸੇਖੋਂ ਧਰਾਂਗ ਵਾਲਾ, ਇਕਬਾਲ ਸਿੰਘ ਸੰਧੂ ਧਰਾਂਗ ਵਾਲਾ, ਭਗਵੰਤ ਸਿੰਘ, ਕੁਲਦੀਪ ਸਿੰਘਬਰਾੜ ਬੁਰਜ ਮੁਹਾਰ, ਸੰਜੈ ਜਾਖੜ, ਸਰਪੰਚ ਤੇਜਿੰਦਰ ਪਾਲ ਸਿੰਘ ਚੂੜੀ ਧੰਨਾ ਸਿੰਘ, ਚਮਨ ਲਾਲ, ਦਿੱਗ ਵਿਜੈ ਸਿੰਘ, ਕਮਲ ਕਾਂਤ, ਜੈਤ ਕੁਮਾਰ ਆਦਿਹਾਜ਼ਰ ਸਨ ।