ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ 2228 ਕਰੋੜ ਰੁਪਏ ਜਾਰੀ ਕਰਕੇ ਵੱਡੀ ਰਾਹਤ ਦਿੰਦਿਆਂ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ ਇਕ ਕਦਮ ਅੱਗੇ ਵਧਾਇਆ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਉਸਦੇ ਹਿੱਸੇ ਦੀ ਪੂਰੀ ਰਾਸ਼ੀ ਨਹੀਂ ਦਿੱਤੀ, ਪਰ ਜਿੰਨਾ ਵੀ ਪੈਸਾ ਦਿੱਤਾ, ਉਸ ਨਾਲ ਸਰਕਾਰ ਨੂੰ ਰਾਹਤ ਜ਼ਰੂਰ ਮਿਲ ਜਾਵੇਗੀ। ਕੇਂਦਰ ਸਰਕਾਰ ਦੀ ਇਸ ਮੱਦਦ ਨਾਲ ਪੰਜਾਬ ਨੂੰ ਹੁਣ ਦਸੰਬਰ ਮਹੀਨੇ ਦੀ ਚਿੰਤਾ ਨਹੀਂ ਰਹੇਗੀ।

