10.2 C
Toronto
Wednesday, October 15, 2025
spot_img
HomeਕੈਨੇਡਾFrontਕਰੋਨਾ ਕਾਲ ਦੌਰਾਨ ਆਮ ਲੋਕਾਂ ’ਤੇ ਦਰਜ ਹੋਏ ਕੇਸ ਹਾਈਕੋਰਟ ਨੇ ਕੀਤੇ...

ਕਰੋਨਾ ਕਾਲ ਦੌਰਾਨ ਆਮ ਲੋਕਾਂ ’ਤੇ ਦਰਜ ਹੋਏ ਕੇਸ ਹਾਈਕੋਰਟ ਨੇ ਕੀਤੇ ਰੱਦ

ਹਾਈਕੋਰਟ ਨੇ ਇਕੋ ਸਮੇਂ 1112 ਕੇਸ ਕੀਤੇ ਖਾਰਜ
ਚੰਡੀਗੜ੍ਹ/ਬਿਊਰੋ ਨਿਊਜ਼
ਕਰੋਨਾ ਕਾਲ ਦੌਰਾਨ ਜਿਨ੍ਹਾਂ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਸਨ, ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਆਮ ਲੋਕਾਂ ਖ਼ਿਲਾਫ਼ ਦਰਜ 1112 ਐਫ਼.ਆਈ.ਆਰਜ਼. ਨੂੰ ਇਕੋ ਸਮੇਂ ਰੱਦ ਕਰ ਦਿੱਤਾ ਹੈ। ਪੰਜਾਬ ਵਿਚ 859, ਹਰਿਆਣਾ ਵਿਚ 169 ਅਤੇ ਚੰਡੀਗੜ੍ਹ ਵਿਚ 84 ਐਫ਼.ਆਈ.ਆਰ. ਹਾਈਕੋਰਟ ਨੇ ਰੱਦ ਕਰ ਦਿੱਤੀਆਂ ਹਨ। ਇਹ ਸਾਰੀਆਂ ਐਫ਼.ਆਈ.ਆਰਜ਼. 15 ਮਾਰਚ, 2020 ਤੋਂ 28 ਮਾਰਚ, 2022 ਦਰਮਿਆਨ ਦਰਜ ਕੀਤੀਆਂ ਗਈਆਂ ਸਨ। ਜਦੋਂ ਲਾਕਡਾਊਨ ਅਤੇ ਕਰੋਨਾ ਪ੍ਰੋਟੋਕੋਲ ਤੋੜਨ ਲਈ ਆਮ ਲੋਕਾਂ ’ਤੇ ਕੇਸ ਦਰਜ ਕੀਤੇ ਗਏ ਸਨ। ਇਸ ਦੌਰਾਨ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਐਫ਼.ਆਈ.ਆਰਜ਼. ਦਰਜ ਕੀਤੀਆਂ ਗਈਆਂ ਸਨ। ਹਾਈਕੋਰਟ ਨੇ ਕਿਹਾ, ਉਹ ਅਜਿਹੇ ਹਾਲਾਤ ਸਨ, ਜਦੋਂ ਲੋਕਾਂ ਨੂੰ ਭੋਜਨ, ਦਵਾਈਆਂ ਅਤੇ ਹੋਰ ਮਜ਼ਬੂਰੀਆਂ ਕਾਰਨ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ ਅਤੇ ਹੁਣ ਸਥਿਤੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਇਸ ਲਈ ਇਹ ਸਾਰੇ ਕੇਸ ਰੱਦ ਕੀਤੇ ਜਾਂਦੇ ਹਨ।
RELATED ARTICLES
POPULAR POSTS