ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਅਫਸਰਸ਼ਾਹੀ ਵਿਚ ਪਹਿਲਾ ਵੱਡਾ ਬਦਲਾਅ ਹੋਇਆ ਹੈ। ਆਈਏਐਸ ਅਫਸਰ ਏ. ਵੇਣੂ ਪਰਸਾਦ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਦੇ ਐਡੀਸ਼ਨਲ ਚੀਫ ਸੈਕਟਰੀ ਦਾ ਚਾਰਜ ਸੰਭਾਲ ਲਿਆ ਹੈ। ਧਿਆਨ ਰਹੇ ਕਿ ਇਸ ਸਬੰਧੀ ਨਿਰਦੇਸ਼ ਸ਼ਨੀਵਾਰ ਨੂੰ ਹੀ ਜਾਰੀ ਹੋ ਗਏ ਸਨ, ਪਰ ਸੋਮਵਾਰ ਨੂੰ ਉਨ੍ਹਾਂ ਨੇ ਦਫਤਰ ਪਹੁੰਚ ਕੇ ਕੁਰਸੀ ਸੰਭਾਲ ਲਈ ਹੈ। ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਹੁਸਨ ਲਾਲ ਇਸ ਅਹੁਦੇ ‘ਤੇ ਤਾਇਨਾਤ ਸਨ। ਇਹ ਵੀ ਚਰਚਾ ਹੈ ਕਿ ਚੀਫ ਸੈਕਟਰੀ ਅਨਿਰੁਧ ਤਿਵਾੜੀ ਨੂੰ ਵੀ ਬਦਲਿਆ ਜਾ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਪੁਲਿਸ ਵਿਚ ਬਦਲਾਅ ਨਹੀਂ ਹੋਵੇਗਾ ਕਿਉਂਕਿ ਵੀ.ਕੇ. ਭਾਵਰਾ ਯੂਪੀਐਸਸੀ ਪੈਨਲ ਤੋਂ ਬਾਅਦ ਹੀ ਡੀਜੀਪੀ ਬਣੇ ਹਨ।