8 C
Toronto
Sunday, October 26, 2025
spot_img
Homeਪੰਜਾਬ'ਆਪ' ਆਗੂ ਦੀ ਡੀਐਸਪੀ ਨੂੰ ਧਮਕੀ

‘ਆਪ’ ਆਗੂ ਦੀ ਡੀਐਸਪੀ ਨੂੰ ਧਮਕੀ

ਵਾਇਰਲ ਵੀਡੀਓ ‘ਚ ਮੰਜੂ ਰਾਣਾ ਕਹਿ ਰਹੀ ਹੈ, ਥੱਪੜ ਮਾਰ ਦਿਆਂਗੀ
ਕਪੂਰਥਲਾ/ਬਿਊਰੋ ਨਿਊਜ਼ : ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਦਾ ਹਾਰ ਤੋਂ ਬਾਅਦ ਗੁੱਸਾ ਅਸਮਾਨ ‘ਤੇ ਪਹੁੰਚ ਗਿਆ। ਉਹ ਗੁੱਸੇ ਵਿਚ ਆ ਕੇ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਵੀ ਦੇ ਰਹੇ ਹਨ।
ਕਪੂਰਥਲਾ ਵਿਧਾਨ ਸਭਾ ਦੀਆਂ ਵੋਟਾਂ ਦੀ ਗਿਣਤੀ ਹੋਣ ਤੋਂ ਬਾਅਦ ਹੇਰਾਫੇਰੀ ਦਾ ਆਰੋਪ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਪਿਛਲੇ ਦਿਨਾਂ ਤੋਂ ਗਿਣਤੀ ਕੇਂਦਰ ਦੇ ਬਾਹਰ ਧਰਨਾ ਲਗਾ ਕੇ ਬੈਠੀ ਹੋਈ ਹੈ। ਇਸ ਸਬੰਧੀ ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਰਿਟਾਇਰਡ ਜੱਜ ਮੰਜੂ ਰਾਣਾ ਪੁਲਿਸ ਅਧਿਕਾਰੀਆਂ ਨੂੰ ਧਮਕਾ ਰਹੀ ਹੈ। ਵੀਡੀਓ ਵਿਚ ਮੰਜੂ ਰਾਣਾ ਧਰਨਾ ਸਥਾਨ ਦੇ ਬਾਹਰ ਸੁਰੱਖਿਆ ਨੂੰ ਲੈ ਕੇ ਬੈਠੇ ਡੀਐਸਪੀ ਨੂੰ ਧਮਕਾ ਰਹੀ ਹੈ ਅਤੇ ਅਪਸ਼ਬਦ ਬੋਲ ਰਹੀ ਹੈ। ਜਦੋਂ ਡੀਐਸਪੀ ਕੁਝ ਬੋਲਣ ਲੱਗਦੇ ਹਨ ਤਾਂ ਉਹ ਅੱਗੇ ਤੋਂ ਧਮਕੀ ਦੇ ਰਹੀ ਹੈ ਕਿ ਹੁਣ ਪੰਜਾਬ ਵਿਚ ਸਰਕਾਰ ਸਾਡੀ ਹੈ। ਤੁਹਾਡੀ ਜੁਬਾਨ ਕੱਟ ਦਿਆਂਗੀ। ਇਸੇ ਦੌਰਾਨ ਮੰਜੂ ਰਾਣਾ ਪੁਲਿਸ ਅਧਿਕਾਰੀ ਨੂੰ ਥੱਪੜ ਮਾਰਨ ਦੀ ਧਮਕੀ ਵੀ ਦੇ ਰਹੇ ਹਨ। ਮੰਜੂ ਰਾਣਾ ਨੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਉਹ ਸਾਰਿਆਂ ‘ਤੇ ਪਰਚੇ ਦਰਜ ਕਰਵਾਉਣਗੇ। ਜ਼ਿਕਰਯੋਗ ਹੈ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਸੋਢੀ ਜਿੱਤੇ ਹਨ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਹਾਰ ਗਏ ਸਨ।

RELATED ARTICLES
POPULAR POSTS