Breaking News
Home / ਕੈਨੇਡਾ / Front / ਬਰਖਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੀ ਦਿੱਤੀ ਜ਼ਮਾਨਤ

ਬਰਖਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੀ ਦਿੱਤੀ ਜ਼ਮਾਨਤ

ਬਰਖਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੀ ਦਿੱਤੀ ਜ਼ਮਾਨਤ

ਰਾਜਜੀਤ ਹੁੰਦਲ ਨੂੰ ਡਰੱਗ ਮਾਮਲੇ ’ਚ ਕੀਤਾ ਹੋਇਆ ਹੈ ਬਰਖਾਸਤ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਸਰਕਾਰ ਵਲੋਂ ਡਰੱਗ ਮਾਮਲੇ ਵਿਚ ਬਰਖਾਸਤ ਕੀਤੇ ਗਏ ਏ.ਆਈ.ਜੀ. ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਅੱਜ ਮੰਗਲਵਾਰ ਨੂੰ ਰਾਜਜੀਤ ਹੁੰਦਲ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ’ਤੇ ਹੁਣ 16 ਅਕਤੂਬਰ ਨੂੰ ਸੁਣਵਾਈ ਹੋਵੇਗੀ। ਸਾਬਕਾ ਪੁਲਿਸ ਅਫਸਰ ਹੁੰਦਲ ਨੇ ਭਿ੍ਰਸ਼ਟਾਚਾਰ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵਿਜੀਲੈਂਸ ਵੱਲੋਂ 20 ਅਪ੍ਰੈਲ ਨੂੰ ਦਰਜ ਕੀਤੀ ਐਫਆਈਆਰ ਸਬੰਧੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਵਿਜੀਲੈਂਸ ਦਫਤਰ ਮੁਹਾਲੀ ਨੇ ਏਆਈਜੀ ਰਾਜਜੀਤ ਸਿੰਘ ਹੁੰਦਲ ਖਿਲਾਫ ਆਈਪੀਸੀ ਦੀ ਧਾਰਾ 13 (1) (ਬੀ) ਅਤੇ ਭਿ੍ਰਸ਼ਟਾਚਾਰ ਰੋਕੂ (ਸੋਧ) ਐਕਟ 2018 ਦੀ ਧਾਰਾ 13 (2) ਤਹਿਤ ਕੇਸ ਦਰਜ ਕੀਤਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਜਜੀਤ ਹੁੰਦਲ ਨੂੰ ਡਰੱਗ ਰੈਕੇਟ ਮਾਮਲੇ ’ਚ ਸ਼ਾਮਲ ਹੋਣ ਦੇ ਆਰੋਪ ’ਚ ਲੰਘੇ ਸ਼ੁੱਕਰਵਾਰ ਨੂੰ ਹੀ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮਿਲੀ ਸੀ।

Check Also

ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ

ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …