ਲੜਕੇ ਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ
ਮੁਕੇਰੀਆਂ/ਬਿਊਰੋ ਨਿਊਜ਼
ਮੁਕੇਰੀਆਂ ਦੇ ਗੁਰਾਇਆ ਮੈਰਿਜ ਪੈਲੇਸ ਵਿੱਚ ਆਇਆ ਇੱਕ ਪਰਵਾਸੀ ਪੰਜਾਬੀ ਲਾੜਾ ਕਥਿਤ ਤੌਰ ‘ਤੇ ਦਾਜ ਵਿੱਚ ਗੱਡੀ ਤੇ ਨਕਦੀ ਨਾ ਮਿਲਣ ‘ਤੇ ਲਾਵਾਂ ਲੈਣ ਉਪਰੰਤ ਲਾੜੀ ਨੂੰ ਛੱਡ ਕੇ ਵਾਪਸ ਭੱਜ ਗਿਆ। ਲੜਕੀ ਵਾਲਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਲੜਕੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਪੀੜਤ ਲੜਕੀ ਦੇ ਪਿਤਾ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੀ ਮੰਗਣੀ ਇਟਲੀ ਰਹਿੰਦੇ ਤਰਨਜੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਹਾਜੀਪੁਰ ਨਾਲ ਹੋਈ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਲੜਕੇ ਦੀ ਮਾਤਾ ਨੇ ਫ਼ੋਨ ਕਰ ਕੇ ਗੱਡੀ ਤੇ ਨਕਦੀ ਦੀ ਮੰਗ ਵੀ ਕੀਤੀ ਸੀ। ਦੂਜੇ ਦਿਨ ਜਦੋਂ ਲੜਕਾ ਅਤੇ ਲੜਕੀ ਦੇ ਅਨੰਦ ਕਾਰਜ ਦੀ ਰਸਮ ਪੂਰੀ ਹੋਈ ਤਾਂ ਲੜਕਾ ਤੇ ਉਸਦੇ ਪਰਿਵਾਕਕ ਮੈਂਬਰ ਉਥੋਂ ਭੱਜ ਗਏ।
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …