15.6 C
Toronto
Saturday, September 13, 2025
spot_img
Homeਪੰਜਾਬਗੋਲਡਨ ਗਰਲ ਨੇ 'ਆਪ' ਖਿਲਾਫ ਚੁੱਕਿਆ ਝੰਡਾ

ਗੋਲਡਨ ਗਰਲ ਨੇ ‘ਆਪ’ ਖਿਲਾਫ ਚੁੱਕਿਆ ਝੰਡਾ

golden-girl-newsਜਲੰਧਰ/ਬਿਊਰੋ ਨਿਊਜ਼ : ‘ਆਪ’ ਆਗੂ ਤੇ ਭਾਰਤੀ ਹਾਕੀ ਟੀਮ ਵਿਚ 12 ਸਾਲ ਕਪਤਾਨ ਰਾਹੀਂ ਰਾਜਬੀਰ ਕੌਰ, ਜਿਸ ਨੂੰ ਗੋਲਡਨ ਗਰਲ ਕਰਕੇ ਵੀ ਜਾਣਿਆ ਜਾਂਦਾ ਹੈ, ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪਾਰਟੀ ‘ਤੇ ਉਨ੍ਹਾਂ ਲੋਕਾਂ ਦਾ ਕਬਜ਼ਾ ਹੈ ਜਿਹੜੇ ਟਿਕਟਾਂ ਵੇਚ ਰਹੇ ਹਨ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਤੋਂ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਰਹੀ ਰਾਜਬੀਰ ਕੌਰ ਨੇ ਫੇਸਬੁੱਕ ‘ਤੇ ਵੀ ਆਪ ਖ਼ਿਲਾਫ਼ ਬਿਆਨ ਦਿੱਤੇ ਹਨ। ਸਾਬਕਾ ਹਾਕੀ ਖਿਡਾਰਨ ਰਾਜਬੀਰ ਕੌਰ ਦੇ ਸਮਰਥਕਾਂ ਨੇ ‘ਆਪ’ ਵੱਲੋਂ ਇਕ ਫਾਇਨਾਂਸਰ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।
ਇਸੇ ਸਾਲ ਜੂਨ ਮਹੀਨੇ ‘ਆਪ’ ਵਿੱਚ ਸ਼ਾਮਲ ਹੋਣ ਵਾਲੀ ਰਾਜਬੀਰ ਕੌਰ ਨੇ ਦੱਸਿਆ ਕਿ ਜਦੋਂ ਉਹ ਪਾਰਟੀ ਵਿਚ ਸ਼ਾਮਲ ਹੋਈ ਸੀ ਤਾਂ ਉਸ ਦੇ ਐਸਪੀ ਪਤੀ ਗੁਰਮੇਲ ਸਿੰਘ ਨੂੰ ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਜਬਰੀ ਸੇਵਾ ਮੁਕਤ ਕਰ ਦਿੱਤਾ ਸੀ। ਫਿਰ ਵੀ ਉਹ ਇਸ ਕਰਕੇ ਪਾਰਟੀ ਵਿੱਚ ਡਟੀ ਰਹੀ ਕਿਉਂਕਿ ਇਸ ਪਾਰਟੀ ਨੇ ਉਮੀਦ ਪੈਦਾ ਕੀਤੀ ਸੀ ਕਿ ਉਹ ਦੇਸ਼ ਨੂੰ ਸਾਫ਼ ਸੁਥਰੀ ਤੇ ਬਦਲਵੀਂ ਰਾਜਨੀਤੀ ਦੇਣ ਜਾ ਰਹੇ ਹਨ, ਪਰ ਟਿਕਟਾਂ ਵੇਚਣ ਦੇ ਮਾਮਲੇ ਵਿੱਚ ‘ਆਪ’ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਛਾੜ ਰਹੀ ਹੈ।
ਆਪ ਨੇ ਛੁਡਵਾਈਆਂ ਨੌਕਰੀਆਂ : ‘ਆਪ’ ਵਿੱਚ ਸ਼ਾਮਲ ਹੋਏ ਕਈ ਆਗੂਆਂ ਨੂੰ ਆਪਣੀਆਂ ਨੌਕਰੀਆਂ ਵੀ ਛੱਡਣੀਆਂ ਪਈਆਂ ਤੇ ਟਿਕਟ ਵੀ ਨਹੀਂ ਮਿਲੀ। ਹਾਕੀ ਕੋਚ ਜਗਦੀਪ ਸਿੰਘ ਗਿੱਲ ਨੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਦੀ ਨੌਕਰੀ ਛੱਡੀ। ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਵੀ ਆਪਣੇ ਪੇਸ਼ੇ ਨੂੰ ਛੱਡ ਕੇ ਹੀ ‘ਆਪ’ ਦਾ ਪੱਲਾ ਫੜਿਆ ਸੀ।

RELATED ARTICLES
POPULAR POSTS