Breaking News
Home / ਪੰਜਾਬ / ਸੁਰਜੀਤ ਸਿੰਘ ਸੰਧੂ ਤੈਰਾਕੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚੁਣੇ

ਸੁਰਜੀਤ ਸਿੰਘ ਸੰਧੂ ਤੈਰਾਕੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਚੁਣੇ

ਅਨੁਜ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਗੁਰਦਿਆਲ ਸਿੰਘ ਰਿਆੜ ਨੂੰ ਐਸੋਸੀਏਸ਼ਨ ਦਾ ਖਜ਼ਾਨਚੀ ਚੁਣਿਆ
ਰੂਪਨਗਰ/ਬਿਊਰੋ ਨਿਊਜ਼ : ਪੰਜਾਬ ਤੈਰਾਕੀ ਐਸੋਸੀਏਸ਼ਨ ਦੇ ਲੋਧੀ ਕਲੱਬ ਲੁਧਿਆਣਾ ਵਿੱਚ ਹੋਏ ਜਨਰਲ ਇਜਲਾਸ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਕੀਤੀ ਗਈ। ਤੈਰਾਕੀ ਫੈਡਰੇਸ਼ਨ ਆਫ ਇੰਡੀਆ ਤੋਂ ਵਿਸ਼ੇਸ਼ ਅਬਜ਼ਰਵਰ ਰਾਜ ਕੁਮਾਰ ਸ਼ਰਮਾ ਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਤੋਂ ਤੇਜਾ ਸਿੰਘ ਧਾਰੀਵਾਲ ਤੋਂ ਇਲਾਵਾ ਐਸੋਸੀਏਸ਼ਨ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਪ੍ਰਤੀਨਿਧੀਆਂ ਦੀ ਹਾਜ਼ਰੀ ਦਰਮਿਆਨ ਸਾਬਕਾ ਡਿਪਟੀ ਡਾਇਰੈਕਟਰ (ਸਪੋਰਟਸ) ਸੁਰਜੀਤ ਸਿੰਘ ਸੰਧੂ ਰੂਪਨਗਰ ਨੂੰ ਅਗਲੇ ਪੰਜ ਸਾਲਾਂ ਲਈ ਪੰਜਾਬ ਤੈਰਾਕੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ, ਜਦੋਂਕਿ ਕਪੂਰਥਲਾ ਦੇ ਅਨੁਜ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਗੁਰਦਿਆਲ ਸਿੰਘ ਰਿਆੜ ਨੂੰ ਐਸੋਸੀਏਸ਼ਨ ਦਾ ਖਜ਼ਾਨਚੀ ਚੁਣਿਆ ਗਿਆ।
ਸੁਰਜੀਤ ਸਿੰਘ ਸੰਧੂ ਦਾ ਪਿਛੋਕੜ ਅੰਮ੍ਰਿਤਸਰ ਨਾਲ ਜੁੜਿਆ ਹੋਇਆ ਹੈ, ਜੋ ਕਿ ਅੱਜ-ਕੱਲ੍ਹ ਰੂਪਨਗਰ ਦੇ ਪੱਕੇ ਬਾਸ਼ਿੰਦੇ ਹਨ। ਉਹ ਲਗਭਗ ਪਿਛਲੇ 36 ਸਾਲਾਂ ਤੋਂ ਰੂਪਨਗਰ ਇਕਾਈ ਦੇ ਜਨਰਲ ਸਕੱਤਰ ਚਲੇ ਆ ਰਹੇ ਹਨ। ਸੰਧੂ ਇੱਥੇ ਜ਼ਿਲ੍ਹਾ ਖੇਡ ਅਫਸਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਉਨ੍ਹਾਂ ਦੀ ਦੇਖ-ਰੇਖ ਅਧੀਨ ਰੂਪਨਗਰ ਜ਼ਿਲ੍ਹੇ ਦੇ 25 ਤੈਰਾਕ ਕੌਮੀ ਪੱਧਰ ‘ਤੇ ਤਗਮੇ ਜਿੱਤ ਚੁੱਕੇ ਹਨ।
ਸੁਰਜੀਤ ਸੰਧੂ ਨੂੰ ਪੰਜਾਬ ਦਾ ਪ੍ਰਧਾਨ ਚੁਣੇ ਜਾਣ ‘ਤੇ ਤੈਰਾਕੀ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਤੇ ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਡਾ. ਆਰਐੱਸ ਪਰਮਾਰ ਸਮੇਤ ਤੈਰਾਕੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖਾਂ ਨੂੰ ਸ਼ੋਸ਼ਲ ਮੀਡੀਆ ’ਤੇ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਦਿੱਤੀ ਸਲਾਹ

ਕਿਹਾ : ਧਰਮਾਂ ਪ੍ਰਤੀ ਗਲਤ ਸੋਚ ਰੱਖਣ ਵਾਲਾ ਵਿਅਕਤੀ ਕਿਸੇ ਵੀ ਧਰਮ ਦਾ ਪੈਰੋਕਾਰ ਨਹੀਂ …