8.2 C
Toronto
Friday, November 7, 2025
spot_img
Homeਪੰਜਾਬਡਾ. ਸਵੈਮਾਨ ਸਿੰਘ ਦਾ ਕੈਲੀਫੋਰਨੀਆ ਵਿਧਾਨ ਸਭਾ ਵੱਲੋਂ ਸਨਮਾਨ

ਡਾ. ਸਵੈਮਾਨ ਸਿੰਘ ਦਾ ਕੈਲੀਫੋਰਨੀਆ ਵਿਧਾਨ ਸਭਾ ਵੱਲੋਂ ਸਨਮਾਨ

ਕਿਸਾਨ ਅੰਦੋਲਨ ਦੌਰਾਨ ਡਾ. ਸਵੈਮਾਨ ਸਿੰਘ ਨੇ ਕਿਸਾਨਾਂ ਦੀ ਕੀਤੀ ਹੈ ਸੇਵਾ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਕਿਸਾਨਾਂ ਦੀ ਅਗਵਾਈ ਹੇਠ ਭਾਰਤ ਭਰ ਦੇ ਕਿਸਾਨਾਂ ਵੱਲੋਂ ਸਾਲ 2020-21 ਦੌਰਾਨ ਦਿੱਲੀ ਦੀਆਂ ਬਰੂਹਾਂ ‘ਤੇ ਸਵਾ ਸਾਲ ਚੱਲੇ ਕਿਸਾਨ ਅੰਦੋਲਨ ਦੌਰਾਨ ਡਾਕਟਰੀ ਸੇਵਾਵਾਂ ਨਿਭਾਉਣ ਵਾਲੇ ਅਮਰੀਕਾ ਦੇ ਡਾਕਟਰ ਸਵੈਮਾਨ ਸਿੰਘ ਦਾ ਕੈਲੀਫੋਰਨੀਆ ਵਿਧਾਨ ਸਭਾ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਕੈਲੀਫੋਰਨੀਆ ਦੀ ਵਿਧਾਨ ਸਭਾ ਦੀ ਪੰਜਾਬੀ ਮੈਂਬਰ ਬੀਬੀ ਜਸਮੀਤ ਕੌਰ ਬੈਂਸ ਨੇ ਉਥੋਂ ਦੀ ਵਿਧਾਨ ਸਭਾ ਵਿੱਚ ਇੱਕ ਲਿਖਤੀ ਮਤਾ ਰੱਖਿਆ ਜਿਸ ਵਿੱਚ ਡਾ. ਸਵੈਮਾਨ ਸਿੰਘ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਕੈਲੀਫੋਰਨੀਆ ਸੂਬੇ ਦੀ ਵਿਧਾਨ ਸਭਾ ਦਾ ਵੱਕਾਰੀ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ। ਇਹ ਐਵਾਰਡ ਦੇਣ ਲਈ ਸਮੁੱਚੀ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਅਤੇ ਤਾੜੀਆਂ ਦੀ ਗੂੰਜ ਵਿੱਚ ਇਸ ਨੂੰ ਪ੍ਰਵਾਨ ਕੀਤਾ। ਇਸ ਮੌਕੇ ਦੱਸਿਆ ਗਿਆ ਕਿ ਡਾ. ਸਵੈਮਾਨ ਸਿੰਘ ਨੇ ਪੂਰਾ ਸਵਾ ਸਾਲ ਹਜ਼ਾਰਾਂ ਕਿਸਾਨਾਂ ਦੀ ਹਰ ਤਰ੍ਹਾਂ ਦੀ ਸੇਵਾ ਕੀਤੀ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਪਿੰਡ ਵਸਾ ਕੇ ਉਥੇ ਕਿਸਾਨਾਂ ਦੀ ਮਦਦ ਕੀਤੀ ਹੈ। ਧਿਆਨ ਰਹੇ ਕਿ ਹੈ ਕਿ ਡਾ. ਸਵੈਮਾਨ ਸਿੰਘ ਹਾਰਟ ਟਰਾਂਸਪਲਾਂਟ ਦੇ ਮਾਹਿਰ ਹਨ।

 

RELATED ARTICLES
POPULAR POSTS