6.6 C
Toronto
Thursday, November 6, 2025
spot_img
Homeਪੰਜਾਬਸੁਖਜਿੰਦਰ ਰੰਧਾਵਾ ਨੇ ਮਜੀਠੀਆ ਨੂੰ ਮਿਲੀ ਸੁਰੱਖਿਆ ਦਾ ਮਾਮਲਾ ਕੈਪਟਨ ਕੋਲ ਉਠਾਇਆ

ਸੁਖਜਿੰਦਰ ਰੰਧਾਵਾ ਨੇ ਮਜੀਠੀਆ ਨੂੰ ਮਿਲੀ ਸੁਰੱਖਿਆ ਦਾ ਮਾਮਲਾ ਕੈਪਟਨ ਕੋਲ ਉਠਾਇਆ

ਕੈਪਟਨ ਅਮਰਿੰਦਰ ਨੇ ਰੰਧਾਵਾ ਕੋਲੋਂ ਸਬੂਤ ਮੰਗੇ ਅਤੇ ਫਿਰ ਕਾਰਵਾਈ ਦਾ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕੈਬਨਿਟ ਦੀ ਲੰਘੇ ਕੱਲ੍ਹ ਹੋਈ ਮੀਟਿੰਗ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ਼ ਬਿਕਰਮ ਮਜੀਠੀਆ ਨੂੰ ਮਿਲੀ ਸੁਰੱਖਿਆ ਦਾ ਮੁੱਦਾ ਚੁੱਕਿਆ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਮਜੀਠੀਆ ਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਗਈ ਹੈ ਤੇ ਉਨ੍ਹਾਂ ਵੱਲੋਂ ਸਪੈਸ਼ਲ ਰੂਟ ਕਿਉਂ ਲਾਏ ਜਾਂਦੇ ਹਨ। ਇਸ ‘ਤੇ ਜਦੋਂ ਮੁੱਖ ਮੰਤਰੀ ਨੇ ਰੰਧਾਵਾ ਕੋਲੋਂ ਪੁਖ਼ਤਾ ਸਬੂਤਾਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਸਬੂਤ ਵਜੋਂ ਕੁਝ ਕਾਗਜ਼ ਵੀ ਸੌਪੇ। ਇਸ ਮਗਰੋਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਸ ਸਬੰਧੀ ਜਾਂਚ ਦਾ ਭਰੋਸਾ ਦਿੱਤਾ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕੈਪਟਨ ਕੋਲ ਕਾਹਲੋਂ ਪਰਿਵਾਰ ਨੂੰ ਮਿਲੀ ਸੁਰੱਖਿਆ ਦਾ ਵੀ ਮੁੱਦਾ ਉਠਾਇਆ। ਇਸੇ ਦੌਰਾਨ ਰੰਧਾਵਾ ਨੇ ਚਰਨਜੀਤ ਚੰਨੀ ‘ਤੇ ਵੀ ਚੋਣਾਂ ਦੌਰਾਨ ਗ਼ਲਤ ਬਿਆਨਬਾਜ਼ੀ ਲਈ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਚੰਨੀ ਨੇ ਅਸਿਸਟੈਂਟ ਐਡਵੋਕੇਟ ਜਨਰਲਾਂ ਦੀ ਨਿਯੁਕਤੀ ਵਿੱਚ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਦਾ ਜੋ ਮਸਲਾ ਉਠਾਇਆ, ਉਹ ਸਰਾਸਰ ਗ਼ਲਤ ਸੀ। ਇਸ ਲਈ ਚੰਨੀ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਰੰਧਾਵਾ ਦੀ ਮੰਗ ‘ਤੇ ਬਾਕੀ ਮੰਤਰੀਆਂ ਨੇ ਵੀ ਸਹਿਮਤੀ ਪ੍ਰਗਟਾਈ।

RELATED ARTICLES
POPULAR POSTS