18.7 C
Toronto
Monday, September 14, 2026
spot_img
Homeਪੰਜਾਬਸਰਕਾਰੀ ਬੈਂਕਾਂ ਦਾ ਕੰਮਕਾਜ ਅੱਜ ਵੀ ਰਿਹਾ ਠੱਪ

ਸਰਕਾਰੀ ਬੈਂਕਾਂ ਦਾ ਕੰਮਕਾਜ ਅੱਜ ਵੀ ਰਿਹਾ ਠੱਪ

ਸਰਕਾਰੀ ਬੈਂਕਾਂ ਦਾ ਕੰਮਕਾਜ ਅੱਜ ਵੀ ਰਿਹਾ ਠੱਪਨਿੱਜੀਕਰਨ ਖਿਲਾਫ ਦੋ ਦਿਨਾਂ ਦੀ ਰਹੀ ਮੁਕੰਮਲ ਹੜਤਾਲ
ਚੰਡੀਗੜ੍ਹ/ਬਿਊਰੋ ਨਿਊਜ਼
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਬੈਨਰ ਹੇਠ ਬੈਂਕ ਕਰਮੀਆਂ ਵੱਲੋਂ ਕੀਤੀ ਦੋ ਦਿਨਾਂ ਹੜਤਾਲ ਤਹਿਤ ਅੱਜ ਵੀ ਪੰਜਾਬ, ਚੰਡੀਗੜ੍ਹ ਸਣੇ ਪੂਰੇ ਭਾਰਤ ਵਿਚ ਸਰਕਾਰੀ ਬੈਂਕਾਂ ਦਾ ਕੰਮਕਾਜ ਠੱਪ ਹੀ ਰਿਹਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪਾਸ ਹੋਏ ਬਜਟ ਵਿੱਚ ਦੋ ਪਬਲਿਕ ਸੈਕਟਰ ਦੇ ਬੈਂਕਾਂ ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਹੈ ਅਤੇ ਇਸ ਨਿਜੀਕਰਣ ਦੇ ਵਿਰੋਧ ਵਿੱਚ ਬੈਂਕ ਕਰਮੀ ਦੋ ਦਿਨਾਂ ਹੜਤਾਲ ‘ਤੇ ਸਨ। ਅੰਦਾਜ਼ੇ ਮੁਤਾਬਕ ਇਨ੍ਹਾਂ ਦੋ ਦਿਨਾਂ ਦੀ ਹੜਤਾਲ ਦੇ ਕਾਰਨ ਤਕਰੀਬਨ 800 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਤ ਹੋਇਆ ਅਤੇ ਇਹਨਾਂ ਦੋ ਦਿਨਾਂ ਵਿਚ 400 ਕਰੋੜ ਦੇ ਚੈੱਕ ਕਲੀਅਰ ਨਹੀਂ ਹੋਏ। ਅੱਜ ਲਗਾਤਾਰ ਚੌਥੇ ਦਿਨ ਬੈਂਕ ਬੰਦ ਰਹਿਣ ਕਾਰਨ ਸਾਰੇ ਵਰਗਾਂ ਦੇ ਲੋਕ ਖੱਜਲ ਖੁਆਰ ਹੁੰਦੇ ਦੇਖੇ ਗਏ, ਬੈਂਕਾਂ ਦੇ ਏ ਟੀ ਐਮ ਵਿੱਚ ਵੀ ਕੈਸ਼ ਖਤਮ ਹੋ ਗਿਆ ਜਿਸ ਨਾਲ ਆਮ ਵਰਗ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਧਿਆਨ ਰਹੇ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਣ ਕਰਕੇ ਅਤੇ ਦੋ ਦਿਨਾਂ ਦੀ ਹੜਤਾਲ ਕਰਕੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ, ਪਰ ਨਿੱਜੀ ਬੈਂਕਾਂ ਦਾ ਕੰਮ ਆਮ ਵਾਂਗ ਚੱਲਦਾ ਰਿਹਾ।

RELATED ARTICLES
POPULAR POSTS