ਨੌਜਵਾਨਾਂ ‘ਚ ਹੈ ਤਾਕਤ, ਲੋੜ ਸਿਰਫ ਇਸ ਨੂੰ ਨਿਖਾਰਨ ਦੀ, ਸਖਤ ਮਿਹਨਤ ਤੋਂ ਬਿਨਾ ਨਹੀਂ ਮਿਲਦੀ ਮੰਜ਼ਿਲ
ਪਟਿਆਲਾ/ਬਿਊਰੋ ਨਿਊਜ਼ : ਬਾਲੀਵੁੱਡ ਨੇ ਆਪਣੇ ਸਮੇਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਸਿੱਧ ਖਿਡਾਰੀਆਂ ਦੀ ਬਾਇਓਪਿਕ ਬਣਾ ਕੇ ਵਧੀਆ ਸ਼ੁਰੂਆਤ ਕੀਤੀ ਹੈ। ਇਸ ਵਿਚ ਮੁੱਕੇਬਾਜ਼ ਮੈਰੀਕਾਮ ਤੇ ਕ੍ਰਿਕਟਰ ਐਮ ਐਸ ਧੋਨੀ ‘ਤੇ ਬਣਾਈ ਫਿਲਮ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਵੀ ਕੀਤਾ ਹੈ।
ਬਾਲੀਵੁੱਡ ਨੂੰ ਚਾਹੀਦਾ ਹੈ ਕਿ ਖੇਡਾਂ ਵਿਚ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਸਬੰਧਤ ਵੱਧ ਤੋਂ ਵੱਧ ਫਿਲਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਨੌਜਵਾਨ ਖਿਡਾਰੀ ਵਿਸ਼ਵ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦੀ ਅਸਲ ਸਥਿਤੀ ਤੋਂ ਵੀ ਜਾਣੂ ਹੋ ਸਕਣ। ਇਹ ਭਾਵਨਾਵਾਂ ਉਡਣਾ ਸਿੱਖ ਦੇ ਨਾਂ ਨਾਲ ਪ੍ਰਸਿੱਧ ਮਿਲਖਾ ਸਿੰਘ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਸਾਂਝੀਆਂ ਕੀਤੀਆਂ। ਉਹਨਾਂ ਕਿਹਾ ਕਿ ਸਾਡੇ ਨੌਜਵਾਨ ਘੱਟ ਮਿਹਨਤ ਵਿਚ ਵਧੀਆ ਨਤੀਜਿਆਂ ਦੀ ਆਸ ਰੱਖਦੇ ਹਨ, ਜਦੋਂ ਕਿ ਸੱਚ ਇਹ ਹੈ ਕਿ ਸਖਤ ਮਿਹਨਤ ਤੋਂ ਬਿਨਾ ਕੋਈ ਵੀ ਮੰਜ਼ਿਲ ਹਾਸਲ ਨਹੀਂ ਕੀਤੀ ਜਾ ਸਕਦੀ। ਬਾਇਓਪਿਕ ਰਾਹੀਂ ਸਾਰੀ ਸੱਚਾਈ ਸਾਹਮਣੇ ਆਉਂਦੀ ਹੈ ਜੋ ਕਿ ਸਾਡੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਸਰੋਤ ਦਾ ਕੰਮ ਕਰ ਸਕਦੀ ਹੈ। ਮਿਲਖਾ ਸਿੰਘ ਨੇ ਕਿਹਾ ਕਿ ਸਾਡੇ ਨੌਜਵਾਨਾਂ ਵਿਚ ਤਾਕਤ ਵੀ ਹੈ, ਲੋੜ ਸਿਰਫ ਉਸ ਨੂੰ ਨਿਖਾਰਨ ਦੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ 2020 ਉਲੰਪਿਕ ਵਿਚ ਵੱਧ ਮੈਡਲ ਲੈਣ ਦੇ ਦਾਅਵੇ ਕਰ ਰਹੀ ਹੈ ਜਦੋਂਕਿ ਸਿਰਫ ਗੱਲਾਂ ਨਾਲ ਕੰਮ ਨਹੀਂ ਹੋਣ ਵਾਲਾ ਹੈ, ਇਸ ਲਈ ਖਿਡਾਰੀਆਂ ਨੂੰ ਵਧੀਆ ਸਿਖਲਾਈ ਦੇਣਾ ਵੀ ਜ਼ਰੂਰੀ ਹੈ।
ਖੇਡ ਮੰਤਰਾਲੇ ਨੂੰ ਖੇਡਾਂ ਵਿਚ ਕੰਟਰੈਕਟ ‘ਤੇ ਕੋਚਾਂ ਦੀ ਨਿਯੁਕਤੀ ਕਰਨੀ ਚਾਹੀਦੀ ਹੈ। ਨਾਲ ਹੀ ਇਨ੍ਹਾਂ ਕੋਚਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ। ਖੇਡਾਂ ਵਿਚ ਵਧੀਆ ਨਤੀਜੇ ਹਾਸਲ ਕਰਨ ਲਈ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਵੀ ਠੋਸ ਕਦਮ ਚੁੱਕਣੇ ਹੋਣਗੇ। ਜਦੋਂ ਤੱਕ ਖਿਡਾਰੀਆਂ ਵਿਚ ਕੁਝ ਕਰ ਦਿਖਾਉਣ ਦਾ ਜਨੂੰਨ ਨਹੀਂ ਹੋਵੇਗਾ, ਉਦੋਂ ਤੱਕ ਮੈਡਲ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ।
Check Also
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ
ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …