-7.9 C
Toronto
Monday, March 2, 2026
spot_img
Homeਕੈਨੇਡਾਨਿਊ ਹੋਪ ਸੀਨੀਅਰ ਸਿਟੀਜਨਸ ਕਲੱਬ ਬਰੈਂਪਟਨ ਨੇ ਮਨਾਇਆ ਨਵਾਂ ਸਾਲ ਤੇ ਲੋਹੜੀ

ਨਿਊ ਹੋਪ ਸੀਨੀਅਰ ਸਿਟੀਜਨਸ ਕਲੱਬ ਬਰੈਂਪਟਨ ਨੇ ਮਨਾਇਆ ਨਵਾਂ ਸਾਲ ਤੇ ਲੋਹੜੀ

ਬਰੈਂਪਟਨ/ ਬਿਊਰੋ ਨਿਊਜ਼
ਨਿਊ ਹੋਪ ਸੀਨੀਅਰ ਸਿਟੀਜਨਸ ਕਲੱਬ ਬਰੈਂਪਟਨ ਵਲੋਂ ਨਵੇਂ ਸਾਲ ਦੇ ਸਵਾਗਤ ਅਤੇ ਲੋਹੜੀ ਦਾ ਤਿਓਹਾਰ ਇਕੱਠਿਆਂ ਮਨਾਇਆ ਗਿਆ। ਇਸ ਦੇ ਨਾਲ ਹੀ ਇਸ ਮੌਕੇ ‘ਤੇ ਕਮਿਊਨਿਟੀ ਅਚੀਵਰਸ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਲ 2018 ਦੇ ਪਹਿਲੇ ਪ੍ਰੋਗਰਾਮ ‘ਚ ਕਲੱਬ ਮੈਂਬਰਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ ਅਤੇ ਮਕਰ ਸਕਰਾਂਤੀ ਦਾ ਉਤਸਵ ਵੀ ਮਨਾਇਆ ਗਿਆ।
ਇਸ ਮੌਕੇ ‘ਤੇ ਕਲੱਬ ਮੈਂਬਰਾਂ ਨੇ ਰਵਾਇਤੀ ਗੀਤ ਅਤੇ ਕਵਿਤਾਵਾਂ ਵੀ ਸੁਣਾਈਆਂ। ਇਹ ਪ੍ਰੋਗਰਾਮ ਗੋਰ ਮੇਡੋਜ ਕਮਿਊਨਿਟੀ ਸੈਂਟਰ ‘ਚ ਕਰਵਾਇਆ ਗਿਆ। ਕਲੱਬ ਮੈਂਬਰਾਂ ਦੇ ਪਰਿਵਾਰ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਦੌਰਾਨ ਇਸ ਸਾਲ ਦੇ ਪ੍ਰੋਗਰਾਮਾਂ ਬਾਰੇ ਚਰਚਾ ਵੀ ਕੀਤੀ।
ਇਸ ਮੌਕੇ ‘ਤੇ ਸ੍ਰੀ ਮਨਨ ਗੁਪਤਾ, ਪ੍ਰਕਾਸ਼ਕ ਅਤੇ ਸੰਪਾਦਕ, ਰੋਡ ਟੂਡੇ, ਸ੍ਰੀ ਰਵੀ ਆਰ ਪਾਂਡੇ, ਚੀਫ਼ ਐਡੀਟਰ ਹਿੰਦੀ ਏਬ੍ਰੋਡ ਅਤੇ ਸ੍ਰੀ ਬਿੰਦਰ ਸਿੰਘ, ਸਮਾਜਿਕ ਕਾਰਕੁੰਨ ਨੂੰ ਵੀ ਇਸ ਮੌਕੇ ‘ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸੁਸਾਇਟੀ ਨੇ ਆਪਣੇ ਆਪਣੇ ਖੇਤਰ ‘ਚ ਯੋਗਦਾਨ ਲਈ ਹਾਰ ਪਾ ਕੇ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ‘ਤੇ ਕਲੱਬ ਦੇ ਪ੍ਰਧਾਨ ਸ੍ਰੀ ਸ਼ੰਭੂ ਦੱਤ ਸ਼ਰਮਾ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਲੱਬ ਦੇ ਸਾਰੇ ਅਹੁਦੇਦਾਰ ਅਤੇ ਮੈਂਬਰਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਪੂਰਾ ਯੋਗਦਾਨ ਦਿੱਤਾ ਹੈ। ਇਸ ਮੌਕੇ ‘ਤੇ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਹਰਭਗਵਾਨ ਮੱਕੜ, ਬੀ.ਐਸ. ਕਾਲੀਆ, ਰਛਪਾਲ ਸ਼ਰਮਾ, ਸ਼ਰਨ ਘਈ, ਸੁਭਾਸ਼ ਸ਼ਰਮਾ, ਸੁਨੀਤਾ ਵਰਮਾਨੀ, ਕ੍ਰਿਸ਼ਨ ਕੁਮਾਰ ਆਦਿ ਵੀ ਹਾਜ਼ਰ ਸਨ।ઠ

RELATED ARTICLES
POPULAR POSTS