ਭਰੈਂਪਟਨ/ਡਾ.ਝੰਡ : ‘ਪੰਜਾਬ ਚੈਰਿਟੀ ਫ਼ਾਊਡੇਸ਼ਨ ਟੋਰਾਂਟੋ’ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਬਰੈਂਪਟਨ ਦੇ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੱਖ-ਵੱਖ ਪੱਧਰ ‘ਤੇ ਨਿਰਧਾਰਿਤ ਕੀਤੇ ਗਏ ਸਿਲੇਬਸ ਅਨੁਸਾਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਗੁਰਨਾਮ ਸਿੰਘ ਢਿੱਲੋਂ ਅਤੇ ਗੁਰਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਬੱਚਿਆਂ ਦੇ ਭਾਸ਼ਨ ਮੁਕਾਬਲੇ 8 ਅਪ੍ਰੈਲ ਦਿਨ ਐਤਵਾਰ ਨੂੰ ਲਿੰਕਨ ਐੱਮ ਅਲੈਂਗਜ਼ੈਂਡਰ ਸਕੂਲ ਵਿਚ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚ ਜੇ.ਕੇ. ਗਰੇਡ-6 ਤੱਕ ਵਿਸ਼ਾ ਹੋਵੇਗਾ ‘ਮਿੱਠੀ ਬੋਲ-ਚਾਲ’ ਅਤੇ ਗਰੇਡ-7 ਤੋਂ ਉੱਪਰ ਵਿਸ਼ਾ ਹੈ, ‘ਬੱਚਿਆਂ ਦੀ ਪੜ੍ਹਾਈ ਵਿਚ ਮਾਪਿਆਂ ਦਾ ਰੋਲ’। ਸਾਰੇ ਬੱਚਿਆਂ ਨੂੰ ਇਸ ਭਾਸ਼ਨ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-287-2577 ਜਾਂ 647-990-6489 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਬਾਰੇ ਸੰਖੇਪ ਗੱਲਬਾਤ ਕਰਦਿਆਂ ਹੋਇਆਂ ਗੁਰਨਾਮ ਸਿੰਘ ਢਿੱਲੋਂ ਜਿਹੜੇ ਕਿ ਹਾਈ ਸਕੂਲ ਵਿਚ ਕੈਮਿਸਟਰੀ ਸਬਜੈੱਕਟ ਦੇ ਅਧਿਆਪਕ ਹਨ ਅਤੇ ਇਸ ਦੇ ਨਾਲ ਹੀ ਪਿਛਲੇ ਕਈ ਸਾਲਾਂ ਤੋਂ ਸਕੂਲ ਵਿਚ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਉਂਦੇ ਹਨ, ਨੇ ਦੱਸਿਆ ਕਿ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਦੇ ਤਿੰਨ ਲੈਵਲ ਹਨ। ਲੈਵਲ-1 ਅਤੇ ਲੈਵਲ-2 ਪੰਜਾਬੀ ਭਾਸ਼ਾ ਦੀ ਜਾਣਕਾਰੀ ਲਈ ਮੁੱਢਲੇ ਕੋਰਸ ਹਨ ਜਦਕਿ ਲੈਵਲ-3 ਉਚੇਰਾ ਕੋਰਸ ਹੈ ਅਤੇ ਇਹ ਲੈਵਲ ਪਾਸ ਕਰਨ ਵਾਲਿਆਂ ਨੂੰ ਹੋਰ ਸਬਜੈਕਟਾਂ ਵਾਂਗ ਬਾਕਾਇਦਾ ਕਰੈਡਿਟ ਮਿਲਦੇ ਹਨ। ਲੈਵਲ-3 ਪਾਸ ਕਰਨ ਲਈ ਲੈਵਲ-1 ਅਤੇ ਲੈਵਲ-2 ਪਾਸ ਕਰਨੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ਅੱਠਵੀਂ ਜਮਾਤ ਵਿਚ ਪੰਜਾਬੀ ਸਬਜੈੱਕਟ ਦੀ ਚੋਣ ਕਰਕੇ ਇਹ ਕਰੈਡਿਟ ਲੈਣ ਦਾ ਲਾਭ ਉਠਾ ਰਹੇ ਹਨ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਇਹ ਸੁਵਿਧਾ ਪ੍ਰਾਪਤ ਕਰਨ ਲਈ ਕਿਹਾ। ਉਨ੍ਹਾਂ ਦੇ ਸਹਿਯੋਗੀ ਅਧਿਆਪਕ ਗੁਰਜੀਤ ਸਿੰਘ ਹਫ਼ਤੇ ਵਿਚ ਪੰਜ ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਆਪਣੀ ਕੋਈ ਹੋਰ ਰੈਗੂਲਰ ਜੌਬ ਕਰਦੇ ਹਨ ਅਤੇ ਸ਼ਨੀਵਾਰ ਨੂੰ ਕਈਆਂ ਸਕੂਲਾਂ ਵਿਚ ਚੱਲ ਰਹੀ ਪੰਜਾਬੀ ਦੀ ਸਪੈਸ਼ਲ ਕਲਾਸ ਵਿਚ ਬੱਚਿਆਂ ਨੂੰ ਪੜ੍ਹਾਉਂਦੇ ਹਨ। ਇਨ੍ਹਾਂ ਵਰਗੇ ਹੋਰ ਵੀ ਕਈ ਅਧਿਆਪਕ ਹਨ ਜੋ ਇਸ ਤਰੀਕੇ ਨਾਲ ਪੰਜਾਬੀ ਮਾਂ-ਬੋਲੀ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਨ। ਪੰਜਾਬੀ ਕਮਿਊਨਿਟੀ ਨੂੰ ਇਨ੍ਹਾਂ ਪੰਜਾਬੀ ਭਾਸ਼ਾ ਪ੍ਰੇਮੀਆਂ ਵੱਲੋਂ ਮਾਂ-ਬੋਲੀ ਦੀ ਕੀਤੀ ਜਾ ਰਹੀ ਇਸ ਸੇਵਾ ‘ਤੇ ਪੂਰਾ ਮਾਣ ਹੈ।
Home / ਕੈਨੇਡਾ / ਪੰਜਾਬ ਚੈਰਿਟੀ ਫ਼ਾਊਂਡੇਸ਼ਨ ਟੋਰਾਂਟੋ ਵੱਲੋਂ ਬੱਚਿਆਂ ਦੇ ਪੰਜਾਬੀ ਭਾਸ਼ਣ ਮੁਕਾਬਲੇ 8 ਅਪ੍ਰੈਲ ਨੂੰ ਕਰਵਾਏ ਜਾਣਗੇ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …