2.2 C
Toronto
Friday, November 14, 2025
spot_img
Homeਕੈਨੇਡਾਐਡਮਿੰਟਨ 'ਚ ਪਰਿਵਾਰਕ ਲੜਾਈ ਦੀ ਭੇਂਟ ਚੜ੍ਹਿਆ ਪਿੰਡ ਭੱਠਲਾਂ ਦਾ ਨੌਜਵਾਨ ਹਰਮਨਜੋਤ

ਐਡਮਿੰਟਨ ‘ਚ ਪਰਿਵਾਰਕ ਲੜਾਈ ਦੀ ਭੇਂਟ ਚੜ੍ਹਿਆ ਪਿੰਡ ਭੱਠਲਾਂ ਦਾ ਨੌਜਵਾਨ ਹਰਮਨਜੋਤ

ਐਡਮਿੰਟਨ/ਬਿਊਰੋ ਨਿਊਜ਼ : ਕੈਨੇਡਾ ਦੇ ਐਡਮਿੰਟਨ ਦੀ ਸ਼ੇਰਵੁੱਡ ਪਾਰਕ ਵਿਖੇ ਪਿਛਲੇ ਦਿਨੀਂ ਹੋਏ ਇੱਕ ਪਰਿਵਾਰਕ ਝਗੜੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਗੋਲੀ ਦਾ ਸ਼ਿਕਾਰ ਹੋ ਗਿਆ ਹੈ। ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਭੱਠਲ (19) ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਦਾ ਰਹਿਣ ਵਾਲਾ ਸੀ। ਇਸ ਖ਼ਬਰ ਤੋਂ ਬਾਅਦ ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਇੱਕ ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਮਿਆਜਾ ਇਸ ਨੌਜਵਾਨ ਨੂੰ ਭੁਗਤਣਾ ਪਿਆ ਅਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਐਡਮਿੰਟਨ ਦੇ ਰਹਿਣ ਵਾਲੇ ਇਕ ਪੰਜਾਬੀ ਗਮਦੂਰ ਸਿੰਘ ਬਰਾੜ (43) ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਇਸੇ ਸਿਲਸਿਲੇ ਵਿੱਚ ਪਿਛਲੇ ਦਿਨੀਂ ਗਮਦੂਰ ਬਰਾੜ ਦੀ ਪਤਨੀ ਨੇ ਹਰਮਨਜੋਤ ਸਿੰਘ ਨੂੰ ਫ਼ੋਨ ਕਰਕੇ ਮਦਦ ਲਈ ਬੁਲਾਇਆ ਸੀ ਪਰ ਬਾਅਦ ਵਿੱਚ ਗਮਦੂਰ ਸਿੰਘ ਬਰਾੜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ। ਹਰਮਨਜੋਤ ਸਿੰਘ ਭੱਠਲ ਡੇਢ ਕੁ ਸਾਲ ਪਹਿਲਾਂ ਪੜ੍ਹਾਈ ਕਰਨ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸੁਪਨੇ ਲੈ ਕੇ ਕੈਨੇਡਾ ਆਇਆ ਸੀ ਤੇ ਪਰਿਵਾਰ ਵੱਲੋਂ ਪੁੱਤ ਨੂੰ ਇੱਕ ਬਿਹਤਰ ਜ਼ਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਗਿਆ ਸੀ। ਦੋਸ਼ੀ ਗਮਦੂਰ ਸਿੰਘ ਬਰਾੜ ਨੂੰ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਲੋਂ ਕੈਨੇਡਾ ਸਰਕਾਰ ਨੂੰ ਇਨਸਾਫ ਲਈ ਗੁਹਾਰ ਲਗਾਈ ਜਾ ਰਹੀ ਹੈ।

RELATED ARTICLES
POPULAR POSTS