-4.8 C
Toronto
Wednesday, December 31, 2025
spot_img
Homeਕੈਨੇਡਾਓਨਟਾਰੀਓ ਨੂੰ ਮਿਲਣਗੇ 500,000 ਐਨ 95 ਮਾਸਕ

ਓਨਟਾਰੀਓ ਨੂੰ ਮਿਲਣਗੇ 500,000 ਐਨ 95 ਮਾਸਕ

ਟੋਰਾਂਟੋ/ਬਿਊਰੋ ਨਿਊਜ਼ : : ਇਸ ਹਫਤੇ ਦੇ ਅੰਤ ਤੱਕ 500,000 ਐਨ95 ਮਾਸਕਸ ਓਨਟਾਰੀਓ ਪਹੁੰਚ ਜਾਣਗੇ। ਫਿਰ ਭਾਵੇਂ ਫਰੰਟ ਲਾਈਨ ਹੈਲਥ ਵਰਕਰਜ਼ ਲਈ ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ ਲਈ ਭਾਵੇਂ ਅਮਰੀਕੀ ਸਰਕਾਰ ਨਾਲ ਸੰਘਰਸ਼ ਹੀ ਕਿਉਂ ਨਾ ਕਰਨਾ ਪਵੇ। ਇਹ ਖਬਰ ਉਦੋਂ ਆਈ ਜਦੋਂ ਓਨਟਾਰੀਓ ਆ ਰਹੀ ਮਾਸਕਸ ਦੀ ਇਸ ਖੇਪ ਨੂੰ ਅਮਰੀਕੀ ਪ੍ਰੋਡਕਸ਼ਨ ਫੈਸਿਲਿਟੀ ਉੱਤੇ ਰੋਕ ਦਿੱਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੁੱਝ ਦਿਨ ਪਹਿਲਾਂ ਐਨ95 ਮਾਸਕਸ ਬਣਾਉਣ ਵਾਲੀ ਕੰਪਨੀ 3ਐਮ ਨੂੰ ਇਹ ਹੁਕਮ ਜਾਰੀ ਕੀਤੇ ਗਏ ਸਨ ਕਿ ਉਹ ਕੈਨੇਡਾ ਤੇ ਸਾਊਥ ਅਮਰੀਕਾ ਲਈ ਸਪਲਾਈ ਭੇਜਣੀ ਬੰਦ ਕਰ ਦੇਵੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਅਮਰੀਕੀ-ਕੈਨੇਡੀਆਈ ਸਰਹੱਦ ਉੱਤੇ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ ਕਾਰਨ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਫਰੰਟ ਲਾਈਨ ਵਰਕਰਜ਼ ਕੋਲ ਫੇਸ਼ੀਅਲ ਮਾਸਕਸ ਦੀ ਸਪਲਾਈ ਇੱਕ ਹਫਤੇ ਦੀ ਹੀ ਰਹਿ ਗਈ ਹੈ। ਫੋਰਡ ਨੇ ਆਖਿਆ ਕਿ ਅਮਰੀਕੀ ਅਧਿਕਾਰੀਆਂ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਸੋਮਵਾਰ ਸਵੇਰੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸ ਗੱਲ ਦੀ ਆਸ ਘਟ ਹੀ ਰਹਿ ਗਈ ਹੈ ਕਿ ਓਨਟਾਰੀਓ ਲਈ 500,000 ਮਾਸਕਸ ਇਸ ਹਫਤੇ ਦੇ ਅੰਤ ਤੱਕ ਪਹੁੰਚ ਜਾਣਗੇ। ਪਰ ਹੁਣ 3ਐਸ ਵੱਲੋਂ ਵਾੲ੍ਹੀਟ ਹਾਊਸ ਨਾਲ ਕੀਤੀ ਗਈ ਡੀਲ ਤੋਂ ਬਾਅਦ ਇਹ ਮਾਸਕਸ ਜਲਦ ਮਿਲਣ ਦੀ ਆਸ ਬੱਝੀ ਹੈ। ਸੋਮਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਫੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਅਮਰੀਕੀ ਅਧਿਕਾਰੀਆਂ ਵੱਲੋਂ ਸਾਊਥ ਡਕੋਤਾ ਸਥਿਤ 3ਐਮ ਤੋਂ ਤਿੰਨ ਮਿਲੀਅਨ ਮਾਸਕਸ ਬਾਹਰ ਆਉਣ ਉੱਤੇ ਰੋਕ ਲਾ ਦਿੱਤੀ ਸੀ। ਪਰ ਹੁਣੇ ਜਿਹੇ ਕੰਪਨੀ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਦੇ ਮਾਸਕਸ ਦੀ ਖੇਪ ਜਲਦ ਹੀ ਓਨਟਾਰੀਓ ਭੇਜ ਦਿੱਤੀ ਜਾਵੇਗੀ।

RELATED ARTICLES
POPULAR POSTS