5.6 C
Toronto
Friday, November 21, 2025
spot_img
Homeਕੈਨੇਡਾਮਿਸੀਸਾਗਾ ਵਿੱਚ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ

ਮਿਸੀਸਾਗਾ ਵਿੱਚ ਮਹਿਲਾ ਦਿਵਸ ਸਬੰਧੀ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਮਾਲਟਨ ਵੂਮਨ ਕੌਂਸਲ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਦੇ ਮੌਕੇ ‘ਤੇ਼ ਮਿਸੀਸਾਗਾ ਦੇ ਰੌਇਲ ਬੈਕੁੰਟ ਹਾਲ ਵਿੱਚ 10ਵਾਂ ਸਲਾਨਾ ਸਮਾਗਮ ઑਸ਼ਕਤੀਸ਼ਾਲੀ ਔਰਤ, ਸ਼ਕਤੀਸ਼ਾਲੀ ਸਮਾਜ਼ ਬੈਨਰ ਹੇਠ ਕਰਵਾਇਆ ਗਿਆ।
ਸਮਾਗਮ ਵਿਚ ਬੋਲਦਿਆਂ ਐਮ ਪੀ ਪੀ ਦੀਪਕ ਆਨੰਦ ਨੇ ਆਖਿਆ ਕਿ ਅੱਜ ਦੇ ਯੁੱਗ ਵਿੱਚ ਔਰਤਾਂ ਚੰਦ ਉੱਤੇ ਪਹੁੰਚ ਚੁੱਕੀਆਂ ਹਨ ਅਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਔਰਤਾਂ ਨੇ ਜੋ ਮੱਲਾਂ ਮਾਰੀਆਂ ਹਨ। ਉਹਨਾਂ ਦੀ ਕਿੱਧਰੇ ਕੋਈ ਮਿਸਾਲ ਨਹੀ ਮਿਲਦੀ ਪਰ ਫਿਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਵੀ ਔਰਤਾਂ ਨੂੰ ਬਰਾਬਰਤਾ ਦਾ ਦਰਜਾ ਨਹੀ ਦਿੱਤਾ ਜਾ ਰਿਹਾ। ਜਦੋਂ ਕਿ ਔਰਤ ਮਰਦ ਦੇ ਮੋਢੇ ਨਾਲ ਮੋਢਾ ਲਗਾ ਕੇ ਹਰ ਖੇਤਰ ਵਿੱਚ ਕੰਮ ਕਰਦੀ ਹੈ ਤੇ ਬੱਚੇ ਪਾਲਦੀ ਹੈ। ਘਰ ਦਾ ਖਿਆਲ ਰੱਖਦੀ ਹੈ ਪਤੀ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੀ ਹੈ। ਫਿਰ ਵੀ ਔਰਤ ਦਾ ਦਰਜਾ ਕਿੱਥੇ ਹੈ? ਜਦੋਂ ਕਿ ਐਮ ਪੀ ਪੀ ਨਤਾਲਿਆ ਕੁਸੇਨਡੋਵ ਅਤੇ ਐਮ ਪੀ ਅਕੁਰਾ ਖਾਲਿਦ ਨੇ ਆਖਿਆ ਕਿ ਸਾਡੇ ਸਮਾਜ ਵਿੱਚ ਅੱਜ ਤੱਕ ਵੀ ਔਰਤਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਨਹੀ ਮਿਲ ਸਕਿਆ। ਜਿਸਦੀਆਂ ਉਹ ਹੱਕਦਾਰ ਹਨ ਕਿਉਂਕਿ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਹਰ ਪਾਸੇ ਮਰਦ ਦੀ ਸਰਦਾਰੀ ਅਤੇ ਪ੍ਰਧਾਨਗੀ ਹੀ ਵੇਖੀ ਜਾਂਦੀ ਹੈ। ਪਰ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ ਤਾਂ ਸਾਰੇ ਅੱਖਾਂ ਮੀਟ ਲੈਂਦੇ ਹਨ ਕਿ ਲੋਕ ਕੀ ਕਹਿਣਗੇ ? ਅਤੇ ਇਤਿਹਾਸ ਗਵਾਹ ਹੈ ਕਿ ਜਿਹਨਾਂ ਨੇ ਲੋਕਾਂ ਦੀ ਪ੍ਰਵਾਹ ਨਹੀ ਕੀਤੀ ਅਤੇ ਔਰਤਾਂ ਦੇ ਹੱਕ ਪਛਾਣਦੇ ਹੋਏ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਉੱਥੇ ਔਰਤਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਆਪਣੇ ਸਮਾਜ ਅਤੇ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਸਮਾਗਮ ਦੀ ਸ਼ੁਰੂਆਤ ‘ਓ ਕਨੇਡਾ’ ਨਾਲ ਹੋਈ। ਉਪਰੰਤ ਸੰਸਥਾ ਦੀ ਪ੍ਰਧਾਨ ਮੋਹਤਰਮਾ ਊਜ਼ਮਾ ਇਰਫਾਨ ਨੇ ਸਾਰਿਆਂ ਨੂੰ ਜੀ ਆਖਿਆ ਕਹਿੰਿਦਆਂ ਔਰਤਾਂ ਨੂੰ ਆਪੋ-ਆਪਣੇ ਹੱਕ ਪਹਿਚਾਨਣ ਦੀ ਗੱਲ ਕੀਤੀ। ਸਮਾਗਮ ਦੌਰਾਨ ਸੁਪਰੀਆ ਨਾਇਕ,ਅਪਾਰਿਤਾ ਭੰਡਾਰੀ, ਆਲਿਆ ਇਬਰਾਹੀਮ, ਅਲਪਨਾਂ ਦਾਸ, ਨੰਦਿਤਾ ਕਸਤੂਰੀ, ਖੀਵੀ ਕੋਹਲੀ ਦੇ ਗਰੁੱਪ ਵੱਲੋਂ ਮੰਗਲਾਚਾਰਨ ਨਾਲ ਸ਼ੁਰੂਆਤ ਕੀਤੀ।
ਉਪਰੰਤ ਗਾਇਕ ਵਿਨੋਦ ਹਰਪਾਲਪੁਰੀ, ਰਿੱਤੀ ਨੇਬ ਆਦਿ ਨੇ ਜਿੱਥੇ ਗੀਤਾਂ ਨਾਲ ਹਾਜ਼ਰੀ ਲੁਆਈ ਉੱਥੇ ਹੀ ਸੰਸਥਾ ਦੇ ਅਲੋਕਾ ਮਹਿੰਦੀਰੱਤਾ,ਅਨੂ ਰੰਧਾਵਾ, ਹਫਜ਼ਾ ਤਕਦੀਸ਼, ਉੱਪ ਪ੍ਰਧਾਨ ਆਸਮਾ ਖਾਨ, ਸੁਰਜੀਤ ਸੰਧੂ, ਨਵਦਿਤਾ ਸ਼ੋਰੀ ,ਅਨੁਰੀਤ ਰਮਿੰਦਰ ਵਾਲੀਆ ਆਦਿ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਿਤਪਾਲ ਸਿੰਘ ਚੱਗਰ, ਪੇਕ ਹਿਮਨ, ਫੌਜੀਆ ਬਾਨੋ, ਰਿਜ਼ਵਾਨਾ ਕਸ਼ਮਾਨੀ, ਸ਼ੂਮਾਇਲਾ ਇਮਰਾਨ,ਅਦਨਾਨ ਭੱਟੀ, ਡਾ. ਵਿਨੇ ਬੰਧਵਰ ਆਦਿ ਨੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ।

RELATED ARTICLES
POPULAR POSTS