Breaking News
Home / ਕੈਨੇਡਾ / ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ

ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ

ਸਰੀ/ ਹਰਦਮ ਮਾਨ : ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਵੱਲੋਂ ਸਾਲ 2021 ਦੇ ਬੀਸੀ ਅਚੀਵਮੈਂਟ ਕਮਿਊਨਿਟੀ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਸਨਮਾਨ ਹਾਸਲ ਕਰਨ ਵਾਲੀਆਂ 25 ਸ਼ਖ਼ਸੀਅਤਾਂ ਵਿਚ ਚਾਰ ਮਾਣਮੱਤੇ ਪੰਜਾਬੀ – ਹਰਭਜਨ ਸਿੰਘ ਅਠਵਾਲ (ਨਿਊ ਵੈਸਟਮਿਨਿਸਟਰ), ਕੈਲ ਦੁਸਾਂਝ (ਸਰੀ), ਡਾ. ਬਲਬੀਰ ਗੁਰਮ (ਸਰੀ) ਅਤੇ ਨਿਰਮਲ ਪਰਮਾਰ (ਟੈਰੇਸ) ਸ਼ਾਮਲ ਹਨ। ਬੰਗਲਾ ਦੇਸ਼ ਦੀ ਜੰਮਪਲ ਜ਼ੇਬਾ ਖਾਨ (ਵੈਨਕੂਵਰ) ਨੂੰ ਇਹ ਫ਼ਖ਼ਰ ਹਾਸਲ ਹੋਇਆ ਹੈ। ਇਹ ਐਲਾਨ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਅਤੇ ਬੀਸੀ ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰ ਪਰਸਨ ਐਨ ਗਿਰਦਿਨੀ ਵੱਲੋਂ ਕੀਤਾ ਗਿਆ ਹੈ।
ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਹੈ ਕਿ ਇਹ ਐਵਾਰਡ ਬ੍ਰਿਟਿਸ਼ ਕੋਲੰਬੀਆ ਦੀਆਂ ਉਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਜਿਨ੍ਹਾਂ ਬਿਨਾਂ ਕਿਸੇ ਭੇਦਭਾਵ ਤੋਂ ਅਜੋਕੇ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਵਿਚ ਮਾਣਯੋਗ ਕਾਰਜ ਕੀਤਾ ਹੈ।
ਬੀਸੀ ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰਪਰਸਨ ਐਨ ਗਿਰਦਿਨੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਇਨ੍ਹਾਂ 25 ਮਹਾਨ ਵਿਅਕਤੀਆਂ ਨੂੰ ਵਿਸ਼ੇਸ਼ ਸਨਮਾਨ ਦਾ ਮਕਸਦ ਉਨ੍ਹਾਂ ਦੇ ਵਡੇਰੇ ਕਾਰਜਾਂ ਨੂੰ ਮਾਨਤਾ ਦੇਣਾ ਹੈ। ਇਹ ਸਨਮਾਨ ਅਸਲ ਵਿਚ ਬੀਸੀ ਸੂਬੇ ਦਾ ਸਭ ਤੋਂ ਉੱਤਮ ਸਨਮਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਲੋਕ ਸੇਵਾ ਅਤੇ ਮਹਾਨਤਾ ਲਈ ਪ੍ਰੇਰਿਤ ਕਰਦਾ ਹੈ। ਐਵਾਰਡ ਹਾਸਲ ਕਰਨ ਵਾਲੀਆਂ ਬਾਕੀ ਸ਼ਖ਼ਸੀਅਤਾਂ ਵਿਚ ਅੰਬਰ ਐਂਡਰਸਨ ਸੀ.ਸੀ.ਸੀ. (ਵੈਨਕੂਵਰ), ਐਨ ਬਲੇਓ (ਲੈਂਗਲੀ), ਡੱਗ ਚਿੰਨੇਰੀ (ਹੌਰਨਬੀ ਆਈਲੈਂਡ), ਜੇਮਜ਼ ਰਾਬਰਟ (ਬੌਬ) ਕੋਟਸ (ਵਿਕਟੋਰੀਆ), ਨੋਰਾਹ ਫਲੈਹਰਟੀ (ਵੈਨਕੂਵਰ), ਯੁਯਾ ਆਈਨਕਸ (ਅਨੀਤਾ ਹਾਲ, ਬੇਲਾ ਬੇਲਾ), ਜਾਨ ਅਤੇ ਜੋਇਸ ਹੈਂਡਰਸਨ (ਸੈਲਮਨ ਆਰਮ), ਟੇਰੇਸਾ ਕਾਜ਼ਮੀਰ (ਪੋਰਟ ਕੋਕਿਟਲਮ), ਐਂਜਲਿਕਾ ਅਤੇ ਪੀਟਰ ਲੈਂਗਨ (ਸਮਿਥਰਸ), ਡਾ. ਕ੍ਰਿਸਟੀਨ ਲੌਕ (ਉੱਤਰੀ ਵੈਨਕੂਵਰ), ਲਿਲ ਮੈਕ (ਵਿਲੀਅਮਜ਼ ਲੇਕ), ਪਲਚੂਰੀ ਨਕੇਸੈਪ ਮਬੂਸੀ (ਵਿਕਟੋਰੀਆ), ਜੈਕ ਮੈਕਗੀ (ਵੈਸਟ ਵੈਨਕੂਵਰ), ਈਲੇਨ ਮੋਂਡਜ਼ (ਵਿਕਟੋਰੀਆ), ਮਾਰਸੀਆ ਨੋਜਿਕ (ਵੈਨਕੂਵਰ), ਡਾ. ਜੇਨ ਜੇ ਕਯੁੰਗ ਸ਼ਿਨ (ਪੋਰਟ ਕੋਕਿਟਲਮ), ਲੂਰਾਣਾ ਕਿਕੂਕੋ ਤਾਸਕਾ (ਵੈਨਕੂਵਰ), ਰੋਜ਼ਮੇਰੀ ਥਾਮਸਨ (ਕੈਲੋਨਾ), ਲਿੰਡਾ ਵਿਲੀਅਮਜ਼ (ਸੇਚੇਲਟ) ਅਤੇ ਸ਼ੈਰਿਲ ਯੰਗ (ਐਲਡਰਗਰੋਵ) ਸ਼ਾਮਲ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …