1.4 C
Toronto
Tuesday, February 17, 2026
spot_img
Homeਕੈਨੇਡਾਪੈਨਾਹਿਲ ਸੀਨੀਅਰਜ਼ ਕਲੱਬ ਨੇ ਸਮਰ ਵਿਦਾਇਗੀ ਪਾਰਟੀ ਕੀਤੀ

ਪੈਨਾਹਿਲ ਸੀਨੀਅਰਜ਼ ਕਲੱਬ ਨੇ ਸਮਰ ਵਿਦਾਇਗੀ ਪਾਰਟੀ ਕੀਤੀ

ਬਰੈਂਪਟਨ/ਬਾਸੀ ਹਰਚੰਦ : ਪੈਨਾਹਿਲ ਸੀਨੀਅਰਜ਼ ਕਲੱਬ ਨੇ ਆਪਣੇ ਮੈਂਬਰਾਂ ਤੋਂ ਇਲਾਵਾ ਪੈਨਾਹਿਲ ਪਾਰਕ ਅਤੇ ਮੈਮੋਰੀਅਲ ਗਾਰਡਨ ਦੇ ਪਰਿਵਾਰਾਂ ਲਈ ਸਮਰ ਵਿਦਾਇਗੀ ਚਾਹ ਮਠਿਆਈ ਦਾ ਪ੍ਰੋਗਰਾਮ ਕੀਤਾ। ਜਿਸ ਵਿੱਚ ਵੱਡੀ ਗਿਣਤੀ ਵਿੱਚ ਆਦਮੀ, ਔਰਤਾਂ, ਬੱਚੇ ਅਤੇ ਜਵਾਨ ਸ਼ਾਮਲ ਹੋਏ। ਤਿੰਨ ਕੁ ਘੰਟੇ ਦੇ ਲੱਗ ਪੱਗ ਸੱਭ ਨੇ ਮਿਲ ਬੈਠ ਕੇ ਗੱਲਾਂ ਕੀਤੀਆਂ ਖਾਣ ਪੀਣ ਦਾ ਅਨੰਦ ਮਾਣਿਆ। ਪੈਨਾਹਿਲ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰਜ਼ ਐਸੋਸੀਏਸ਼ਨ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਵਿਸ਼ੇਸ਼ ਸੱਦੇ ‘ਤੇ ਅਸੀਰਵਾਦ ਦੇਣ ਲਈ ਸ਼ਾਮਲ ਹੋਏ। ਇਸ ਪ੍ਰੋਗਰਾਮ ਦੇ ਪ੍ਰਬੰਧ ਵਿੱਚ ਕਲੱਬ ਦੇ ਸਕੱਤਰ ਕੁਲਵੰਤ ਸਿੰਘ ਜੰਜੂਆ, ਸੁਖਦੇਵ ਸਿੰਘ ਮਾਨ, ਅਵਤਾਰ ਸਿੰਘ ਪੁਰੇਵਾਲ, ਬਲਦੇਵ ਕਿਸ਼ਨ, ਨਿਰਮਲ ਸਿੰਘ ਖੰਘੂੜਾਂ, ਮਾਸਟਰ ਮਹਿੰਦਰ ਸਿੰਘ , ਝਿਲਮਣ ਸਿੰਘ ਨੇ ਪ੍ਰਧਾਨ ਸੁਖਦੇਵ ਸਿੰਘ ਫਰਵਾਹਾ ਦੀ ਰਹਿਨੁਮਾਈ ਵਿੱਚ ਕੰਮ ਕੀਤਾ। ਪਿਆਰਾ ਸਿੰਘ, ਧਰਮਪਾਲ, ਜਸਵੰਤ ਸਿੰਘ, ਸਵਰਨ ਸਿੰਘ ਸੈਣੀ, ਰਣਜੀਤ ਸਿੰਘ ਜੌਹਲ, ਧਰਮਿੰਦਰ ਢੱਟ, ਅਮਰ ਸਿੰਘ ਢਿਲੋਂ ਆਦਿ ਨੇ ਸੇਵਾ ਧਰਮ ਨਿਭਾਇਆ। ਪ੍ਰਬੰਧਕਾਂ ਸੇਵਾਦਾਰਾਂ ਤੋਂ ਇਲਾਵਾ, ਦਰਸਨ ਸਿੰਘ ਧਾਲੀਵਾਲ, ਗੁਰਜੀਤ ਸਿੰਘ, ਫੁੰਮਣ ਸਿੰਘ, ਕਰਨਲ ਮੇਜਰ ਸਿੰਘ ਸੈਣੀ, ਐਮ ਡੀ ਜਗਤ ਰਾਮ ਸੈਣੀ, ਹੰਸ ਰਾਜ ਸੰਨਣ, ਬੀਬੀ ਅਵਿਨਾਸ਼, ਬੀਬੀ ਕੁਲਦੀਪ ਕੌਰ, ਬੀਬੀ ਪੂਨਮ, ਬੀਬੀ ਜੋਗਿੰਦਰ ਕੌਰ, ਮਨਜੀਤ ਕੌਰ ਜੰਜੂਆ, ਕੁਲਵਿੰਦਰ ਕੌਰ, ਪਰਮਜੀਤ ਕੌਰ ਆਦਿ ਸ਼ਾਮਲ ਹੋਏ ਸੱਭ ਨੇ ਇੱਕ ਦੂਜੇ ਦੀ ਸੁਖ ਸਾਂਦ ਦੀ ਦੁਆ ਕੀਤੀ ਅਤੇ ਇਸੇ ਤਰ੍ਹਾਂ ਮਿਲਦੇ ਰਹਿਣ ਦੇ ਵਾਅਦੇ ਕੀਤੇ।

 

RELATED ARTICLES
POPULAR POSTS